ਜਲੰਧਰ: ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਰੂਟ ਪਲਾਨ ਜਾਰੀ
Friday, Apr 12, 2019 - 11:17 AM (IST)

ਜਲੰਧਰ—ਸ਼੍ਰੀ ਰਾਮਨੌਮੀ 'ਤੇ ਆਯੋਜਿਤ ਸ਼ੋਭਾ ਯਾਤਰਾ ਦੇ ਕਾਰਨ ਟ੍ਰੈਫਿਕ ਪੁਲਸ ਨੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਪੁਲਸ ਨੇ ਲੋਕਾਂ ਦੀ ਸਹੂਲੀਅਤ ਲਈ ਹੈਲਪਲਾਈਨ ਨੰਬਰ ਜਾਰੀ ਕਰਕੇ ਸੁਰੱਖਿਆ ਦੇ ਸਖਤ ਇੰਤਜਾਮ ਵੀ ਕੀਤੇ ਹਨ। 13 ਅਪ੍ਰੈਲ ਨੂੰ ਸ਼ੋਭਾ ਯਾਤਰਾ ਹਿੰਦ ਸਮਾਚਾਰ ਗਰਾਉਂਡ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ ਚੌਕ, ਬਸਤੀ ਅੱਡਾ ਚੌਕ, ਜੇਲ ਚੌਕ, ਸਬਜ਼ੀ ਮੰਡੀ ਚੌਕ, ਪਟੇਲ ਚੌਕ, ਵਾਲਮੀਕਿ ਗੇਟ, ਅੱਡਾ ਟਾਂਡਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਭਗਤ ਸਿੰਘ ਚੌਕ, ਲਕਸ਼ਮੀ ਸਿਨੇਮਾ ਮੋੜ, ਮੰਡੀ ਫੈਂਟਨਗੰਜ, ਸੈਂਟਰਲ ਟਾਊਨ, ਗੁਰਦੁਆਰਾ ਸਾਹਿਬ, ਮਿਲਾਪ ਚੌਕ ਤੋਂ ਹੁੰਦੇ ਹੋਏ ਸਮਾਚਾਰ ਗਰਾਉਂਡ 'ਚ ਆ ਕੇ ਸਮਾਪਤ ਹੋਵੇਗੀ।
ਸ਼ੋਭਾ ਯਾਤਰਾ ਦੇ ਚਲਦੇ ਪਬਲਿਕ ਦੀ ਸਹੂਲੀਅਤ ਲਈ ਉਕਤ ਰੂਟ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਸਵੇਰੇ 10 ਵਜੇ ਤੋਂ ਜੀ.ਪੀ.ਓ. ਚੌਕ, ਪਲਾਜਾ ਚੌਕ, ਮਖਦੂਮਪੁਰਾ ਗਲੀ (ਫੁੱਲਾਵਾਲਾਂ ਚੌਕ), ਪ੍ਰੀਤ ਹੋਟਲ ਮੋੜ, ਗੋਪਾਲ ਨਗਰ ਮੋੜ, ਸ਼ਕਤੀ ਨਗਰ, ਲਕਸ਼ਮੀ ਨਾਰਾਇਣ ਮੰਦਰ ਮੋੜ, ਸਬਜ਼ੀ ਮੰਡੀ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਦੋਆਬਾ ਚੌਕ, ਕਿਸ਼ਨਪੁਰਾ ਚੌਕ, ਦਮੋਰੀਆ ਪੁੱਲ, ਮਦਨ ਫਲੋਰ ਮਿਲ ਚੌਕ, ਪ੍ਰਤਾਪ ਬਾਗ ਟੀ-ਪੁਆਇੰਟ, ਅਲਾਸਕਾ ਚੌਕ, ਸ਼ਾਸਤਰੀ ਮਾਰਕਿਟ ਚੌਕ 'ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਇਸ ਦੌਰਾਨ ਸ਼ੋਭਾ ਯਾਤਰਾ ਦੇ ਰੂਟ ਵਾਲੇ ਸਾਰੇ ਰੋਡ 'ਤੇ ਟ੍ਰੈਫਿਕ ਪੂਰਨ ਰੂਪ ਨਾਲ ਬੰਦ ਰਹੇਗੀ।
ਏ.ਡੀ.ਸੀ.ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸ਼ੋਭਾ ਯਾਤਰਾ ਰੂਟ 'ਤੇ ਵਾਹਨ ਨਾ ਲੈ ਕੇ ਜਾਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਟ੍ਰੈਫਿਕ ਪੁਲਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਜਾਣਕਾਰੀ ਲਈ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 ਜਾਂ ਫਿਰ 1073 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ੋਭਾ ਯਾਤਰਾ ਦੌਰਾਨ ਚੱਪੇ-ਚੱਪੇ 'ਤੇ ਸੁਰੱਖਿਆ ਲਈ ਪੁਲਸ ਫੋਰਸ ਵੀ ਤਾਇਨਾਤ ਰਹੇਗੀ।