ਜਦੋਂ ਤੱਕ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਮਾਤਾ ਕਰ ਗਈ ਚੜ੍ਹਾਈ
Saturday, Aug 01, 2020 - 06:19 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ): ਸਥਾਨਕ ਖਜੂਰਾਂ ਵਾਲੀ ਗਲੀ ਦੀ ਵਸਨੀਕ ਇਕ ਬੀਬੀ ਦੀ ਬੀਤੀ ਕੱਲ੍ਹ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਬੀਬੀ ਦਾ ਕੋਰੋਨਾ ਟੈਸਟ ਹੋਣ ਲਈ ਗਿਆ ਹੋਇਆ ਸੀ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-'ਬਾਪੂ ਮੈਨੂੰ ਮਰਨਾ ਹੀ ਪਵੇਗਾ'
ਬੀਬੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ 'ਚ ਆਮ ਲੋਕ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਪਰ ਇਸ ਬਜੁਰਗ ਬੀਬੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਈ ਕੋਰੋਨਾ ਪਾਜ਼ੇਟਿਵ ਰਿਪੋਰਟ ਨੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਜਿੱਥੇ ਬਜੁਰਗ ਬੀਬੀ ਦੇ ਪਰਿਵਾਰਕ ਮੈਂਬਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ, ਉੱਥੇ ਹੀ ਸੰਪਰਕ ਵਿਚ ਆਏ ਆਸ ਪਾਸ ਦੇ ਲੋਕਾਂ ਅਤੇ ਸਕੇ ਸਬੰਧੀਆਂ ਦੇ ਸੈਂਪਲ ਲਏ ਜਾ ਰਹੇ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਐੱਚ ਐੱਨ. ਸਿੰਘ ਨੇ ਕਿਹਾ ਕਿ ਬਜੁਰਗ ਬੀਬੀ ਕੋਰੋਨਾ ਪੀੜਤ ਸੀ ਅਤੇ ਉਸਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ। ਹੁਣ ਇਸ ਬਜੁਰਗ ਬੀਬੀ ਦੇ ਸੰਪਰਕ ਵਿਚ ਆਏ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ 'ਚ ਸ਼ਾਮਲ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਮ੍ਰਿਤਕ ਬਜੁਰਗ ਬੀਬੀ ਆਸ਼ਾ ਰਾਣੀ ਦੀ ਉਮਰ 74 ਸਾਲ ਸੀ।
ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਹ ਦੂਜੀ ਮੌਤ ਹੈ। ਇਸ ਤੋਂ ਇਲਾਵਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਜਿਨ੍ਹਾਂ 'ਚੋ ਇਕ ਕੇਸ ਵਾਦੀਆ ਪਿੰਡ ਤੇ ਇਕ ਗਿੱਦੜਬਾਹਾ ਨਾਲ ਸਬੰਧਿਤ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼