ਸ਼ਰਾਬ ਦੇ ਭੁਲੇਖੇ ਪੀਤੀ ਕੀੜੇਮਾਰ ਦਵਾਈ, ਹੋਈ ਮੌਤ

Thursday, Aug 08, 2019 - 02:03 PM (IST)

ਸ਼ਰਾਬ ਦੇ ਭੁਲੇਖੇ ਪੀਤੀ ਕੀੜੇਮਾਰ ਦਵਾਈ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਾਬ ਪੀਣ ਦੀ ਥਾਂ ਭੁਲੇਖੇ ਨਾਲ ਕੀੜੇਮਾਰ ਦਵਾਈ ਪੀ ਲੈਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਕੁਮਾਰ ਪੁੱਤਰ ਤਾਰਾ ਚੰਦ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆ ਥਾਣਾ ਸਿਟੀ ਦੇ ਏ. ਐੱਸ. ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਬੀਤੀ ਰਾਤ ਬਾਹਰੋਂ ਹੀ ਸ਼ਰਾਬ ਪੀ ਕੇ ਘਰ ਆਇਆ ਸੀ। ਘਰ ਆਉਂਦੇ ਸਾਰ ਉਸ ਨੂੰ ਮੁੜ ਨਸ਼ੇ ਦੀ ਤੋੜ ਲੱਗ ਪਈ ਅਤੇ ਉਸ ਨੇ ਸ਼ਰਾਬ ਦੀ ਥਾਂ ਬੂਟਿਆਂ ਨੂੰ ਦੇਣ ਲਈ ਰੱਖੀ ਹੋਈ ਕੀੜੇਮਾਰ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਪਰਿਵਾਰ ਵਾਲਿਆਂ ਨੇ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਏ. ਐੱਸ. ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਵਰਨਣਯੋਗ ਹੈ ਕਿ ਮ੍ਰਿਤਕ ਜਮੈਟੋ ਕੰਪਨੀ 'ਚ ਕੋਟਕਪੂਰਾ ਵਿਖੇ ਕੰਮ ਕਰਦਾ ਸੀ ਜਦਕਿ ਉਸ ਦਾ ਪਿਤਾ ਸਥਾਨਕ ਗਾਂਧੀ ਚੌਕ ਵਿਖੇ ਚਾਹ ਦੀ ਰੇਹੜੀ ਲਾਉਂਦਾ ਹੈ।


author

rajwinder kaur

Content Editor

Related News