ਸ਼੍ਰੀ ਅਮਰਨਾਥ ਯਾਤਰਾ : ਬਾਲਟਾਲ ਤੋਂ ਦੋਮੇਲ ਤਕ ਯਾਤਰੀਆਂ ਲਈ ਪਹਿਲੀ ਵਾਰ ਚੱਲੇਗੀ ਫ੍ਰੀ ਈ-ਰਿਕਸ਼ਾ
Monday, Jun 20, 2022 - 08:33 AM (IST)
ਲੁਧਿਆਣਾ (ਵਿੱਕੀ) - ਪੈਦਲ ਚੱਲ ਕੇ ਸ਼੍ਰੀ ਅਮਰਨਾਥ ਗੁਫਾ ’ਚ ਵਿਰਾਜ਼ਮਾਨ ਬਾਬਾ ਬਰਫਾਨੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਯਾਤਰੀਆਂ ਦਾ ਸਫਰ ਕੁਝ ਘੱਟ ਹੋਣ ਜਾ ਰਿਹਾ ਹੈ। ਸਫਰ ਘੱਟ ਕਰਨ ’ਚ ਲੁਧਿਆਣਾ ਦੀ ਸੰਸਥਾ ਜੈ ਬਾਬਾ ਬਾਲਕ ਨਾਥ ਅਮਰਨਾਥ ਸੇਵਾ ਕਮੇਟੀ ਦੇ ਯਤਨਾਂ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਸੰਸਥਾ ਨੂੰ ਯਾਤਰਾ ਮਾਰਗ ’ਚ ਮੁਫ਼ਤ ਈ-ਰਿਕਸ਼ਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਬੋਰਡ ਅਤੇ ਕਮੇਟੀ ਦੀ ਪਹਿਲ ਨਾਲ ਸ਼ਰਧਾਲੂ ਬਾਲਟਾਲ ਤੋਂ ਦੋਮੇਲ ਤੱਕ ਦਾ ਪੌਣੇ 3 ਕਿਲੋਮੀਟਰ ਦਾ ਸਫਰ ਈ-ਰਿਕਸ਼ਾ ਦੀ ਸਵਾਰੀ ਕਰ ਕੇ ਆਸਾਨੀ ਨਾਲ ਕਰ ਸਕਣਗੇ। ਦੱਸ ਦੇਈਏ ਕਿ ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ। 21 ਸਾਲਾਂ ਤੋਂ ਬਾਲਟਾਲ ਯਾਤਰਾ ਮਾਰਗ ’ਚ ਭੰਡਾਰਾ ਲਗਾ ਰਹੀ ਜੈ ਬਾਬਾ ਬਾਲਕ ਨਾਥ ਅਮਰਨਾਥ ਸੇਵਾ ਕਮੇਟੀ ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਸ਼ਰਾਈਨ ਬੋਰਡ ਵਲੋਂ ਮਨਜ਼ੂਰੀ-ਪੱਤਰ ਪ੍ਰਾਪਤ ਹੋਇਆ ਹੈ। ਇਸ ਪਹਿਲ ਨਾਲ ਬਾਲਟਾਲ ਤੋਂ ਯਾਤਰਾ ਸ਼ੁਰੂ ਕਰਨ ਵਾਲੇ ਭਗਤਾਂ ਦਾ ਕਾਫੀ ਸਮਾਂ ਬਚੇਗਾ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ
ਉਥੇ ਦਰਸ਼ਨ ਕਰ ਕੇ ਪੈਦਲ ਵਾਪਸ ਮੁੜਦੇ ਸਮੇਂ ਸ਼ਰਧਾਲੂ ਕਾਫੀ ਥੱਕ ਜਾਂਦੇ ਹਨ ਅਤੇ ਦੋਮੇਲ ਤੋਂ ਇਹੀ ਈ-ਰਿਕਸ਼ਾ ਬਾਲਟਾਲ ਤੱਕ ਉਨ੍ਹਾਂ ਨੂੰ ਵਾਪਸ ਲੈ ਕੇ ਆਵੇਗਾ। ਕਪੂਰ ਨੇ ਦੱਸਿਆ ਕਿ ਵਿਸ਼ੇਸ਼ ਕਰ ਕੇ ਬਜ਼ੁਰਗਾਂ ਅਤੇ ਔਰਤਾਂ ਨੂੰ ਇਸ ਵਿਚ ਸਵਾਰੀ ਦੇ ਲਈ ਪਹਿਲ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ