ਸੋਢਲ ਮੇਲੇ ਮੌਕੇ ਤਾਇਨਾਤ ਰਹਿਣਗੇ 1000 ਪੁਲਸ ਮੁਲਾਜ਼ਮ, ਪੁਲਸ ਕਮਿਸ਼ਨਰ ਨੇ ਦਿੱਤੀਆਂ ਇਹ ਹਦਾਇਤਾਂ

09/05/2022 5:53:28 PM

ਜਲੰਧਰ (ਸੁਧੀਰ)- ਸੋਢਲ ਮੇਲੇ ਵਿਚ ਸੁਰੱਖਿਆ ਦੇ ਮੱਦੇਨਜ਼ਰ 1000 ਪੁਲਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਡੀ. ਸੀ. ਪੀ., ਏ. ਡੀ. ਸੀ. ਪੀ., ਏ. ਸੀ. ਪੀ. ਸਮੇਤ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਇਲਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਵਿਵਸਥਾ ਸੁਚਾਰੂ ਢੰਗ ਨਾਲ ਹੋ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ. ਪੀ. ਗੁਰਸ਼ਰਨ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ। ਸੀ. ਪੀ. ਨੇ ਕਿਹਾ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੇਲਾ ਮਾਰਗ ’ਤੇ ਪੀ. ਸੀ. ਆਰ. ਦਸਤੇ ਨੂੰ ਪੈਟਰੋਲਿੰਗ ਕਰਨ, ਜੇਬਕਤਰਿਆਂ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮੇਲਾ ਮਾਰਗ ਵਿਚ ਲਗਭਗ 1 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਡਿਊਟੀ ਨੂੰ 12-12 ਘੰਟੇ ਦੀਆਂ ਸ਼ਿਫਟਾਂ ਵਿਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਫੀਲਡ ਵਿਚ ਉਤਾਰਿਆ ਗਿਆ ਹੈ। ਅਧਿਕਾਰੀਆਂ, ਪੀ. ਸੀ. ਆਰ. ਕਰਮਚਾਰੀਆਂ ਅਤੇ ਮੇਲਾ ਮਾਰਗ ’ਤੇ ਤਾਇਨਾਤ ਮੁਲਾਜ਼ਮ ਵਾਇਰਲੈੱਸ ਸੈੱਟ ਨਾਲ ਤਾਇਨਾਤ ਹੋਣਗੇ। ਕੰਟਰੋਲ ਰੂਮ ਤੋਂ ਕਿਸੇ ਤਰ੍ਹਾਂ ਦਾ ਵੀ ਮੈਸੇਜ ਆਉਣ ’ਤੇ ਪੁਲਸ ਮੁਲਾਜ਼ਮ ਤੁਰੰਤ ਘਟਨਾ ਸਥਾਨ ’ਤੇ ਪਹੁੰਚਣਗੇ। ਉਹ ਖ਼ੁਦ ਵੀ ਸਰਪ੍ਰਾਈਜ਼ ਚੈਕਿੰਗ ਲਈ ਸਿਵਲ ਕੱਪੜਿਆਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਨਿਕਲਣਗੇ। ਮੁਲਾਜ਼ਮਾਂ ਨੂੰ ਸਾਫ਼ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਢਿੱਲੀ ਕਾਰਗੁਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਜਾਂ ਚੀਜ਼ ਵਿਖਾਈ ਦੇਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਲੱਗਣਗੇ ਸਮਾਰਟ ਬਿਜਲੀ ਮੀਟਰ, ਸਰਕਾਰੀ ਦਫ਼ਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੋਵੇਗੀ ਸ਼ੁਰੂੂਆਤ

ਉਥੇ ਹੀ, ਸੀ. ਪੀ. ਨੇ ਐਤਵਾਰ ਮੰਦਿਰ ਦੇ ਨਾਲ-ਨਾਲ ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ, ਦੋਆਬਾ ਚੌਂਕ ਅਤੇ ਮੇਲਾ ਮਾਰਗ ਵਾਲੇ ਰਸਤੇ ਦਾ ਜਾਇਜ਼ਾ ਲਿਆ। ਇਸ ਮੌਕੇ ਡੀ. ਸੀ. ਪੀ. ਸਕਿਓਰਿਟੀ ਨਰੇਸ਼ ਡੋਗਰਾ ਅਤੇ ਹੋਰ ਅਧਿਕਾਰੀ ਮੌਜੂਦ ਰਹੇ।

PunjabKesari

ਮੰਦਿਰ ਦੇ ਬਾਹਰ ਬਣਾਇਆ ਕੰਟਰੋਲ ਰੂਮ

ਪੁਲਸ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਮੰਦਿਰ ਦੇ ਬਾਹਰ ਪੁਲਸ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿਚ ਵਾਇਰਲੈੱਸ ਸੈੱਟ ਅਤੇ ਐੱਲ. ਸੀ. ਡੀ. ਵੀ ਵਿਸ਼ੇਸ਼ ਤੌਰ ’ਤੇ ਲਾਈ ਜਾ ਰਹੀ ਹੈ। ਖੁਫੀਆ ਕੈਮਰਿਆਂ ਨੂੰ ਇਸ ਕੰਟਰੋਲ ਰੂਮ ਨਾਲ ਜੋੜਿਆ ਜਾ ਰਿਹਾ ਹੈ। ਡੀ. ਸੀ. ਪੀ. ਅਤੇ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਆਪਣੀ ਸ਼ਿਫਟ ਵਿਚ ਕੰਟਰੋਲ ਰੂਮ ਵਿਚ ਬੈਠ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਮੰਦਿਰ ਦੇ ਅੰਦਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ

ਖੁਫ਼ੀਆ ਕੈਮਰੇ ਜੇਬਕਤਰਿਆਂ ਅਤੇ ਸ਼ੱਕੀਆਂ ’ਤੇ ਰੱਖਣਗੇ ਨਜ਼ਰ

ਅਧਿਕਾਰੀਆਂ ਨੇ ਦੱਸਿਆ ਕਿ ਮੇਲੇ ਵਿਚ ਜੇਬਕਤਰਿਆਂ ਦੀ ਨਕੇਲ ਕੱਸਣ ਲਈ ਕਈ ਥਾਵਾਂ ’ਤੇ ਖੁਫੀਆ ਗੁਪਤ ਕੈਮਰੇ ਲਾਏ ਜਾ ਰਹੇ ਹਨ। ਤੀਜੀ ਅੱਖ ਸ਼ੱਕੀ ਲੋਕਾਂ ਅਤੇ ਜੇਬਕਤਰਿਆਂ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੇਗੀ।

PunjabKesari

ਟਰੈਫਿਕ ਰੂਟ ਪਲਾਨ ਹੋਵੇਗਾ ਜਾਰੀ, ਮੇਲਾ ਮਾਰਗ ਦੇ ਰਸਤੇ ਹੋਣਗੇ ਬੰਦ

ਮੇਲਾ ਮਾਰਗ ’ਤੇ ਟਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਏ. ਡੀ. ਸੀ. ਪੀ. ਟਰੈਫਿਕ ਨੂੰ ਸੌਂਪੀ ਗਈ ਹੈ। ਮੇਲਾ ਮਾਰਗ ’ਤੇ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ। ਪਠਾਨਕੋਟ ਚੌਕ, ਲੰਮਾ ਪਿੰਡ, ਦੋਆਬਾ ਚੌਕ, ਕਿਸ਼ਨਪੁਰਾ ਚੌਕ ਅਤੇ ਹੋਰ ਕੁਝ ਥਾਵਾਂ ਤੋਂ ਮੇਲਾ ਮਾਰਗ ’ਤੇ ਆਉਣ ਵਾਲੇ ਸਾਰੇ ਵਾਹਨਾਂ ’ਤੇ ਰੋਕ ਲਾਈ ਜਾਵੇਗੀ ਅਤੇ ਟਰੈਫਿਕ ਪੁਲਸ ਰੂਟ ਪਲਾਨ ਜਲਦ ਜਾਰੀ ਕਰੇਗੀ।

ਇਹ ਵੀ ਪੜ੍ਹੋ: ਬਿਜਲੀ ਬੱਚਤ ਦਾ ਸਰਕਾਰ ਨੇ ਲੱਭਿਆ ਨਵਾਂ ਢੰਗ, ਇਨ੍ਹਾਂ ਖ਼ਪਤਕਾਰਾਂ ਦਾ ਹੁਣ ਆਇਆ ਕਰੇਗਾ 1 ਮਹੀਨੇ ਦਾ ਬਿੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News