ਸ਼੍ਰੀ ਕ੍ਰਿਸ਼ਨ ਜਨਮ ਉਤਸਵ ਕਮੇਟੀ ਵਲੋਂ 22ਵੀਂ ਸ਼ੋਭਾ ਯਾਤਰਾਂ ਦਾ ਆਗਾਜ਼

Friday, Aug 11, 2017 - 03:29 PM (IST)

ਸ਼੍ਰੀ ਕ੍ਰਿਸ਼ਨ ਜਨਮ ਉਤਸਵ ਕਮੇਟੀ ਵਲੋਂ 22ਵੀਂ ਸ਼ੋਭਾ ਯਾਤਰਾਂ ਦਾ ਆਗਾਜ਼

ਜਲੰਧਰ (ਸੋਨੂੰ) — ਸ਼੍ਰੀ ਕ੍ਰਿਸ਼ਨ ਜਨਮ ਉਤਸਵ ਕਮੇਟੀ ਵਲੋਂ 22ਵੀਂ ਸ਼ੋਭਾ ਯਾਤਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸੋਢਲ ਚੌਕ ਤੋਂ ਸ਼ੁਰੂ ਕੀਤੀ ਗਈ, ਜੋ ਕਿ ਵੱਖ-ਵੱਖ ਜਗ੍ਹਾਵਾਂ ਤੇ ਹੁੰਦੇ ਹੋਏ ਸੋਢਲ ਚੌਕ ਪਹੁੰਚ ਕੇ ਹੀ ਸਮਾਪਤ ਹੋਵੇਗੀ। 
ਇਸ ਮੌਕੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਕਾਂਗਰਸੀ ਆਗੂਆਂ ਅਵਤਾਰ ਹੈਨਰੀ, ਸੁਸ਼ੀਲ ਰਿੰਕੂ ਅਤੇ ਭਾਜਪਾ ਆਗੂ ਕੇ. ਡੀ. ਭੰਡਾਰੀ , ਬਾਬਾ ਕਮਸ਼ੀਰਾ ਜੀ ਤੇ ਸੰਤ ਸਮਾਜ ਤੋਂ ਇਲਾਵਾ ਹੋਰ ਉੱਘੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। 


Related News