ਫਗਵਾੜਾ-ਜਲੰਧਰ ਕੌਮੀ ਮਾਰਗ ’ਤੇ ਨਿੱਜੀ ਯੂਨੀਵਰਸਿਟੀ ਸਾਹਮਣੇ ਇਕ ਨੌਜਵਾਨ ਦਾ ਕਤਲ, SP ਨੇ ਕੀਤੇ ਵੱਡੇ ਖ਼ੁਲਾਸੇ

Saturday, Sep 09, 2023 - 06:41 PM (IST)

ਫਗਵਾੜਾ-ਜਲੰਧਰ ਕੌਮੀ ਮਾਰਗ ’ਤੇ ਨਿੱਜੀ ਯੂਨੀਵਰਸਿਟੀ ਸਾਹਮਣੇ ਇਕ ਨੌਜਵਾਨ ਦਾ ਕਤਲ, SP ਨੇ ਕੀਤੇ ਵੱਡੇ ਖ਼ੁਲਾਸੇ

ਫਗਵਾੜਾ (ਜਲੋਟਾ) : ਫਗਵਾੜਾ-ਜਲੰਧਰ ਕੌਮੀ ਮਾਰਗ ’ਤੇ ਸਥਿਤ ਇਕ ਨਿੱਜੀ ਯੂਨੀਵਰਸਿਟੀ ਦੇ ਗੇਟ ’ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚ ਝੜਪ ਹੋ ਗਈ। ਇਸ ਝੜਪ ਦੌਰਾਨ ਇਕ ਨੌਜਵਾਨ ਦੇ ਸਿਰ ਵਿਚ ਸੱਟ ਲੱਗਣ ਕਾਰਣ ਮੌਤ ਹੋ ਗਈ। ਇਸ ਘਟਨਾ ਸੰਬੰਧੀ ਖੁਲਾਸਾ ਕਰਦੇ ਹੋਏ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੀ ਗੋਲ਼ੀ ਨਹੀਂ ਚੱਲੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਹ ਵਿਵਾਦ ਇਕ ਕੁੜੀ ਨੂੰ ਛੇੜਨ ਕਰਕੇ ਪੈਦਾ ਹੋਇਆ। ਜਿਸ ਵਿਚ ਕੁੜੀ ਦੇ ਭਰਾ ਵਲੋਂ ਨੌਜਵਾਨਾਂ ਨਾਲ ਦੂਜੀ ਧਿਰ ਦੇ ਮੁੰਡਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਵਜੋਂ ਹੋਈ।

ਇਹ ਵੀ ਪੜ੍ਹੋ : 17 ਪਟਵਾਰੀਆਂ ਵੱਲੋਂ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ

ਐੱਸ. ਪੀ. ਨੇ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਲ ਮੁੱਖ ਮੁਲਜ਼ਮ ਸਣੇ ਤਿੰਨ ਜਣਿਆਂ ਨੂੰ ਪੁਲਸ ਨੇ ਕੁੱਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ ਅਤੇ ਇਕ ਗੁੱਟ ਦਾ ਸਾਥੀ ਸੀ ਜੋ ਕਿ ਜੂਸ ਦੀ ਦੁਕਾਨ ਚਲਾਉਂਦਾ ਸੀ। ਫਿਲਹਾਲ ਪੁਲਸ ਵਲੋਂ ਸਾਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ।

 ਇਹ ਵੀ ਪੜ੍ਹੋ : ਸਤੰਬਰ ਦੇ ਸ਼ੁਰੂਆਤੀ ਦਿਨਾਂ ’ਚ ਪੈ ਰਹੀ ਅਪ੍ਰੈਲ ਵਰਗੀ ਗਰਮੀ, ਆਉਣ ਵਾਲੇ ਦਿਨਾਂ ’ਚ ਬਦਲੇਗਾ ਮੌਸਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News