ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜੌਲੀ ਸਮੇਤ 2 ਜ਼ਖ਼ਮੀ
Tuesday, Apr 26, 2022 - 09:52 PM (IST)
ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਅਰਬਨ ਅਸਟੇਟ ਫੇਸ-2 ਦੀ ਮਾਰਕੀਟ ’ਚ ਦੇਰ ਸ਼ਾਮ ਗੋਲੀਆਂ ਚੱਲੀਆਂ, ਜਿਸ ’ਚ ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜਸਦੀਪ ਸਿੰਘ ਜੌਲੀ ਅਤੇ ਉਸ ਦਾ ਸਾਥੀ ਮਨਦੀਪ ਸਿੰਘ (33) ਜ਼ਖਮੀ ਹੋ ਗਏ। ਹਮਲਾਵਾਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਅਤੇ ਆਪਣੀ ਜਾਨ ਬਚਾਉਣ ਲਈ ਮਨਦੀਪ ਸਿੰਘ ਅਤੇ ਜਸਦੀਪ ਸਿੰਘ ਗੱਡੀ ’ਚ ਬੈਠ ਕੇ ਰਾਜਪੁਰੇ ਵੱਲ ਨੂੰ ਚੱਲ ਪਏ, ਜਿਥੇ ਫਿਰ ਤੋਂ ਹਮਲਾਵਰਾਂ ਨੇ ਮਗਰ ਗੱਡੀ ਲਗਾ ਲਈ ਅਤੇ ਰਾਜਪੁਰੇ ਤੱਕ ਉਨ੍ਹਾਂ ਦਾ ਪਿੱਛਾ ਕੀਤਾ।
ਇਹ ਵੀ ਪੜ੍ਹੋ : ਡਰੱਗ ਮਾਮਲੇ ’ਚ ਸਾਬਕਾ DSP ਜਗਦੀਸ਼ ਭੋਲਾ ਦੀ ਜ਼ਮਾਨਤ ਰੱਦ
ਦੋਵੇਂ ਨੇ ਹਮਲਾਵਰਾਂ ਨੂੰ ਆਉਂਦੇ ਦੇਖ ਆਪਣੀ ਗੱਡੀ ਨੂੰ ਥਾਣਾ ਸਦਰ ਰਾਜਪੁਰਾ ’ਚ ਵਾੜ ਦਿੱਤੀ ਅਤੇ ਆਪਣੀ ਜਾਨ ਬਚਾਈ, ਜਿਥੇ ਰਾਜਪੁਰਾ ਪੁਲਸ ਨੇ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ। ਇਸ ਹਮਲੇ ’ਚ ਮਨਦੀਪ ਸਿੰਘ ਦੇ ਮੋਢੇ ’ਚ ਗੋਲੀ ਲੱਗੀ ਹੈ, ਜਦੋਂ ਜਸਦੀਪ ਸਿੰਘ ਜੌਲੀ ਦੇ ਕੁਝ ਛੱਰੇ ਲੱਗੇ ਹਨ।
ਇਹ ਵੀ ਪੜ੍ਹੋ : 'ਭਾਰਤ 'ਚ ਬੂਸਟਰ ਖੁਰਾਕ ਲੈਣ ਵਾਲਿਆਂ 'ਚੋਂ 70 ਫੀਸਦੀ ਲੋਕਾਂ ਨੂੰ ਤੀਸਰੀ ਲਹਿਰ 'ਚ ਨਹੀਂ ਹੋਇਆ ਕੋਰੋਨਾ'
ਸਮਾਣਾ ਟਰੱਕ ਯੂਨੀਅਨ ਦਾ ਵਿਵਾਦ ਬਣਿਆ ਕਾਰਨ
ਜਾਣਕਾਰੀ ਮੁਤਾਬਕ ਇਹ ਲੜਾਈ ਦੇ ਪਿੱਛੇ ਵੀ ਕਾਰਨ ਟਰੱਕ ਯੂਨੀਅਨ ਸਮਾਣਾ ਦਾ ਵਿਵਾਦ ਹੈ, ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਪਰ ਮੌਕੇ ’ਤੇ ਜਾ ਕੇ ਜੁਟਾਈ ਜਾਣਕਾਰੀ ਮੁਤਾਬਕ ਜੌਲੀ ਅਤੇ ਮਨਦੀਪ ਕੌਫੀ ਪੀ ਕੇ ਬਾਹਰ ਆਏ ਸਨ। ਜਿਉਂ ਹੀ ਗੱਡੀ ’ਚ ਬੈਠਣ ਲੱਗੇ ਤਾਂ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਪਟਿਆਲਾ ਜ਼ਿਲ੍ਹੇ ’ਚ ਵੱਡੀ ਪੱਧਰ ’ਤੇ ਹੋ ਰਹੀਆਂ ਘਟਨਾਵਾ ਨੂੰ ਲੈ ਕੇ ਪੁਲਸ ਪਹਿਲਾਂ ਹੀ ਨਿਸ਼ਾਨੇ ’ਤੇ ਹੈ। ਸ਼ਾਮ ਨੂੰ ਇਸ ਘਟਨਾ ਦੇ ਨਾਲ ਲੋਕਾਂ ’ਚ ਹੋਰ ਵੀ ਦਹਿਸ਼ਤ ਫੈਲ ਗਈ ਹੈ।
ਇਹ ਵੀ ਪੜ੍ਹੋ : ਕਿਊਬਾ ਦੇ ਰਾਜਦੂਤ ਨੇ ਪਾਕਿਸਤਾਨ ਦੇ ਮੰਤਰੀ ਇਕਬਾਲ ਦੀ ਟਿੱਪਣੀ 'ਤੇ ਜਤਾਇਆ ਸਖ਼ਤ ਇਤਰਾਜ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ