ਖੇਮਕਰਨ ਨਜ਼ਦੀਕ ਮੋਤੀ ਮਹਿਲ ਪੈਲੇਸ ’ਚ ਚੱਲੀ ਗੋਲ਼ੀ
Wednesday, Nov 30, 2022 - 12:01 AM (IST)
ਖੇਮਕਰਨ (ਸੋਨੀਆ) : ਸਰਹੱਦੀ ਕਸਬਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕੋਹਨਾ ਵਿਖੇ ਖੇਮਕਰਨ-ਅੰਮ੍ਰਿਤਸਰ ਰੋਡ ’ਤੇ ਸਥਿਤ ਮੋਤੀ ਮਹਿਲ ਪੈਲੇਸ ’ਚ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੋਲ਼ੀ ਲੱਗਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। । ਜ਼ਖ਼ਮੀ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਹ ਗਾਣਾ, ਜਾਣੋ ਵਜ੍ਹਾ
ਗੋਲ਼ੀ ਮਾਰਨ ਵਾਲੇ ਵਿਅਕਤੀ ਦਾ ਨਾਂ ਸਤਿੰਦਰਪਾਲ ਸਿੰਘ ਸਪੁੱਤਰ ਰਛਪਾਲ ਸਿੰਘ ਮਨਾਵਾਂ ਦੱਸਿਆ ਜਾ ਰਿਹਾ ਹੈ, ਜੋ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਸਤਨਾਮ ਸਿੰਘ ਮਨਾਵਾਂ ਦੇ ਭਰਾ ਦਾ ਪੁੱਤ ਹੈ। ਗੋਲ਼ੀ ਲੱਗਣ ਤੋਂ ਬਾਅਦ ਭੜਕੇ ਹੋਏ ਬਰਾਤੀਆਂ ਨੇ ਜਥੇਦਾਰ ਸਤਨਾਮ ਸਿੰਘ ਮਨਾਵਾਂ ’ਤੇ ਹਮਲਾ ਕੀਤਾ। ਇਸ ਸਬੰਧੀ ਜਦੋਂ ਪੁਲਸ ਥਾਣਾ ਖੇਮਕਰਨ ਦੇ ਐੱਸ. ਐੱਚ. ਓ. ਕਵਲਜੀਤ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪ੍ਰੀਪੇਡ ਬਿਜਲੀ ਮੀਟਰ ਲਗਾਉਣ ਦੀ ਖਿੱਚੀ ਤਿਆਰੀ, ਜਾਣੋ ਕਿੰਨੀ ਹੋਵੇਗੀ ਕੀਮਤ