ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਬਜ਼ੁਰਗ ਜ਼ਖਮੀ (ਵੀਡੀਓ)

Monday, Aug 21, 2017 - 09:21 PM (IST)

ਹੁਸ਼ਿਆਰਪੁਰ— ਇਥੋਂ ਦੇ ਗੜ੍ਹਦੀਵਾਲਾ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ 'ਚ ਗੁਰਦੁਆਰਾ ਸਿੰਘ ਸਭਾ ਪ੍ਰਧਾਨ ਜ਼ਖਮੀ ਹੋ ਗਿਆ। ਜ਼ਖਮੀ ਮੁਤਾਬਿਕ ਉਹ ਅਮਰੀਕ ਸਿੰਘ ਨਾਂ ਦੇ ਨੌਜਵਾਨ ਨਾਲ ਸੜਕ 'ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨ ਆਏ ਤੇ ਗੋਲੀਆਂ ਚੱਲਾ ਦਿੱਤੀਆਂ।
ਉਧਰ ਮੌਕੇ 'ਤੇ ਪੁੱਜੀ ਪੁਲਸ ਦਾ ਕਹਿਣਾ ਹੈ ਕਿ ਜ਼ਖਮੀ ਅਵਤਾਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਅਮਰੀਕ ਸਿੰਘ ਦਾ ਕਿਸੇ ਸਤਨਾਮ ਸਿੰਘ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਸੀ। ਕੁਝ ਦੇਰ ਪਹਿਲਾਂ ਸਤਨਾਮ ਸਿੰਘ ਦਾ ਮੋਹਾਲੀ 'ਚ ਕਿਸੀ ਨੇ ਕਤਲ ਕਰ ਦਿੱਤਾ ਸੀ ਤੇ ਅੱਜ ਅਮਰੀਕ 'ਤੇ ਇਹ ਹਮਲਾ ਹੋਇਆ, ਜਿਸ ਨੂੰ ਉਸ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


Related News