ਅਮਰੀਕਾ ’ਚ ਲਗਭਗ 300 ਦਵਾਈਆਂ ਦੀ ਕਿੱਲਤ, ਕੈਂਸਰ ਦੀਆਂ ਦਵਾਈਆਂ ਦੀ ਵੀ ਕਮੀ
Friday, May 26, 2023 - 11:46 AM (IST)
ਜਲੰਧਰ (ਇੰਟ.)-ਅਮਰੀਕਾ ਵਿਚ ਲਗਭਗ 300 ਦਵਾਈਆਂ ਦੀ ਕਿੱਲਤ ਚੱਲ ਰਹੀ ਹੈ। ਇਨ੍ਹਾਂ ਵਿਚੋਂ ਕੁਝ ਦਵਾਈਆਂ ਜੀਵਨ ਰੱਖਿਅਕ ਵੀ ਹਨ, ਜੋ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਕ ਰਿਪੋਰਟ ਮੁਤਾਬਕ ਦਵਾਈਆਂ ਦੀ ਕਮੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ।
ਇਨ੍ਹਾਂ ਵਿਚ ਮੈਨਿਊਫੈਕਚਰਿੰਗ ਸਨੈਗ ਅਤੇ ਹੋਰ ਸਪਲਾਈ-ਲੜੀ ਵਿਚ ਰੁਕਾਵਟ, ਮਜਬੂਤ ਖ਼ਪਤਕਾਰ ਮੰਗ ਅਤੇ ਕੁਝ ਮਾਮਲਿਆਂ ਵਿਚ ਡਾਕਟਰਾਂ ਵੱਲੋਂ ਓਵਰ ਪ੍ਰਿਸਕ੍ਰਿਪਸ਼ਨ ਸ਼ਾਮਲ ਹਨ। ਸਭ ਤੋਂ ਜ਼ਿਆਦਾ ਕਿੱਲਤ ਜੇਨੇਰਿਕ ਦਵਾਈਆਂ ਦੀ ਦੱਸੀ ਜਾ ਰਹੀ ਹੈ, ਜੋ ਬ੍ਰਾਂਡ-ਨਾਂ ਵਾਲੇ ਉਤਪਾਦਾਂ ਵਿਚ ਬਾਜ਼ਾਰ ਦਾ 90 ਫੀਸਦੀ ਹਿੱਸਾ ਹੈ। ਮੈਡੀਕਲ ਸਕੈਨ ਲਈ ਜ਼ਰੂਰੀ ਟਾਈਲੇਨਾਲ ਤੋਂ ਲੈ ਕੇ ਕੰਟ੍ਰਾਸਟ ਡਾਈ ਤਕ ਦੀਆਂ ਦਵਾਈਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ - ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ
ਕੀ ਕਹਿੰਦੇ ਹਨ ਕਿ ਮੈਡੀਕਲ ਮਾਹਿਰ
ਮਿਸ਼ੀਗਨ ਮੈਡੀਕਲ ਸਕੂਲ ਦੇ ਇਕ ਕੈਂਸਰ ਸਰਜਨ ਅਤੇ ਐਸੋਸੀਏਟ ਪ੍ਰੋਫੈਸਰ ਡਾ. ਐਂਡ੍ਰਯੂ ਸ਼ੁਮਨ ਨੇ ਡਾਈ ਦੀ ਕਮੀ ਬਾਰੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਇਕ ਤਰੀਕਾ ਕੰਪਨੀਆਂ ਨੂੰ ਅਜਿਹੀਆਂ ਦਵਾਈਆਂ ਦਾ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ ਜੋ ਜ਼ਰੂਰੀ ਤੌਰ ’ਤੇ ਲਾਭਦਾਇਕ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦਵਾਈਆਂ ਦੀ ਲਾਗਤ ਨੂੰ ਐਡਜਸਟ ਕਰਕੇ ਸਪਲਾਈ ਅਤੇ ਮੰਗ ਦੇ ਅਸੰਤੁਲਨ ਦਾ ਜਵਾਬ ਦੇਣਾ ਸੰਭਵ ਨਹੀਂ ਹੈ ਕਿਉਂਕਿ ਦਵਾਈਆਂ ਦੇ ਮੁੱਖ ਖਰੀਦਾਰ ਹਸਪਤਾਲ ਹਨ ਜੋ ਬਹੁ ਸਾਲਾ ਸਮਝੌਤਿਆਂ ਦੇ ਤਹਿਤ ਥੋਕ ਵਿਚ ਦਵਾਈਆਂ ਖ਼ਰੀਦਦੇ ਹਨ। ਉਨ੍ਹਾਂ ਨੇ ਕਿਹਾ ਕਿ ਕੈਂਸਰ ਇਲਾਜ ਦੌਰਾਨ ਵਰਤੀਆਂ ਜਾਣ ਵਾਲੀਆਂ ਸੰਭਾਵਿਤ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਹੈ। ਇਸ ਦਰਮਿਆਨ, ਹਾਲਾਂਕਿ ਘੱਟ ਸਪਲਾਈ ਵਿਚ ਦਵਾਈਆਂ ਦੇ ਉਪਯੁਕਤ ਬਦਲ ਪਹਿਲਾਂ ਤੋਂ ਹੀ ਬਾਜ਼ਾਰ ਵਿਚ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਜ਼ਿਆਦਾ ਆਮ ਇਲਾਜਾਂ ਦੇ ਬਦਲ ਦੇ ਰੂਪ ਵਿਚ ਜ਼ਰੂਰੀ ਨਹੀਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ - ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani