ਡੇਢ ਮਿੰਟ ਦੀ ਇਹ short ਫਿਲਮ ਸੰਵਾਰੇਗੀ ਕਈ ਕੁੜੀਆਂ ਦੀ ਜ਼ਿੰਦਗੀ (ਵੀਡੀਓ)

Tuesday, Jul 23, 2019 - 03:23 PM (IST)

ਮੋਗਾ (ਵਿਪਨ)—ਧੀਆਂ ਹੀ ਉਹ ਪਾਰਸ ਨੇ ਜੋ ਸਿਰਫ ਪਰਿਵਾਰ ਹੀ ਨਹੀਂ ਪੂਰੇ ਸਮਾਜ ਨੂੰ ਸੋਨੇ ਵਰਗਾ ਬਣਾਉਣ ਦੀ ਤਾਕਤ ਰੱਖਦੀਆਂ ਹਨ ਤੇ ਆਪਣੇ ਹੁਨਰ ਤੇ ਗਿਆਨ ਦੀ ਲੌਅ ਨਾਲ ਆਲੇ-ਦੁਆਲੇ ਨੂੰ ਰੌਸ਼ਨ ਕਰਦੀਆਂ ਹਨ। ਇਸਦੀ ਉਦਾਹਰਨ ਹੈ ਇਹ ਡਾਕਿਊਮੈਂਟਰੀ, ਜੋ ਮੋਗਾ ਦੀਆਂ ਹੋਣਹਾਰ ਧੀਆਂ ਦੀ ਸਫਲਤਾ ਦੀ ਕਹਾਣੀ ਬਿਆਨ ਕਰ ਰਹੀ ਹੈ।

PunjabKesari

 ਜਾਣਕਾਰੀ ਮੁਤਾਬਕ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਧੀਆਂ ਨੂੰ ਉਤਸ਼ਾਹਿਤ ਕਰਨ ਲਈ ਮੋਗਾ ਦੇ ਡੀਸੀ ਵਲੋਂ ਨਵੀਂ ਪਹਿਲ ਕਰਦਿਆਂ ਇਹ ਡਾਕਿਊਮੈਂਟਰੀ ਰਿਲੀਜ਼ ਕੀਤੀ ਗਈ। ਕਰੀਬ ਡੇਢ ਮਿੰਟ ਦੀ ਇਸ ਸ਼ਾਰਟ ਫਿਲਮ 'ਚ ਜ਼ਿਲੇ ਦੀਆਂ 3 ਹੋਣਹਾਰ ਤੇ ਅਗਾਂਹਵਧੂ ਬੇਟੀਆਂ ਦੀ ਸਫਲਤਾ ਦੀ ਕਹਾਣੀ ਹੈ। ਇਹ ਫਿਲਮ ਜ਼ਿਲੇ ਦੇ ਹਰ ਸਿਨੇਮਾ ਘਰ 'ਚ ਹਰ ਫਿਲਮ ਤੋਂ ਪਹਿਲਾਂ ਵਿਖਾਈ ਜਾਵੇਗੀ, ਜਿਸਦਾ ਮਕਸਦ ਕੁੜੀਆਂ ਨੂੰ ਹਰ ਖੇਤਰ 'ਚ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਹੈ। ਅੱਜ ਜਦੋਂ ਸਮਾਜ 'ਚ ਕੁਝ ਲੋਕਾਂ ਵਲੋਂ ਅਜੇ ਵੀ ਧੀਆਂ ਦਾ ਤਿਰਸਕਾਰ ਕੀਤਾ ਜਾਂਦਾ ਹੈ। ਅਜਿਹੇ 'ਚ ਸਮਾਜ ਨੂੰ ਸਹੀ ਸੇਧ ਦੇਣ ਲਈ ਡੀ.ਸੀ. ਵਲੋਂ ਕੀਤੀ ਗਈ ਇਹ ਪਹਿਲ ਬੇਹੱਦ ਸ਼ਲਾਘਾਯੋਗ ਹੈ।


author

Shyna

Content Editor

Related News