ਨਾਭਾ ''ਚ ਸ਼ਾਰਟ ਸਰਕਟ ਕਾਰਨ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
Monday, May 25, 2020 - 05:14 PM (IST)
ਨਾਭਾ (ਖੁਰਾਣਾ) : ਪੰਜਾਬ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਕਬਾੜ ਦੀ ਵੱਡੀ ਦੁਕਾਨ 'ਚ ਅੱਗ ਲੱਗ ਜਾਣ ਕਾਰਨ ਕਰੀਬ 6 ਲੱਖ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਇਸ ਅੱਗ ਦੌਰਾਨ ਦੁਕਾਨ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਜਦੋਂ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨਾਭਾ-ਮਲੇਰਕੋਟਲਾ ਰੋਡ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਦੁਕਾਨ 'ਤੇ ਲੱਗੀ ਅੱਗ ਨੂੰ ਦੇਖਦਿਆਂ ਸੜਕ ਤੇ ਖ਼ੁਦ ਖੜ੍ਹੇ ਹੋ ਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ।ਮੌਕੇ 'ਤੇ ਕਰੀਬ ਪੰਜ ਅੱਗ ਬੁਜਾਊ ਦਸਤਿਆਂ ਦੀ ਟੀਮ ਵੱਲੋਂ ਪਹੁੰਚ ਕੇ ਅੱਗ 'ਤੇ ਸਖਤ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।
ਇਸ ਮੌਕੇ ਦੁਕਾਨ ਦੇ ਮਾਲਕ ਦਰਪਣ ਸਿੰਘ ਨੇ ਕਿਹਾ ਕਿ ਇਹ ਅੱਗ ਦੁਕਾਨ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਤੋਂ ਸ਼ਾਰਟ ਸਰਕਟ ਨਾਲ ਲੱਗੀ ਹੈ ਅਤੇ ਸਾਡਾ ਕਰੀਬ 6 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ 'ਤੇ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਅੱਗ ਸ਼ਾਰਟ ਸਰਕਟ ੇ ਨਾਲ ਲੱਗੀ ਹੈ ਅਤੇ ਮੌਕੇ 'ਤੇ ਅੱਗ ਬੁਝਾਊ ਦਸਤੇ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।