ਸ਼ਾਰਟ-ਸਰਕਟ ਨਾਲ ਸਕੂਟਰੀ ਨੂੰ ਲੱਗੀ ਅੱਗ
Tuesday, Jan 02, 2018 - 10:35 AM (IST)

ਪਠਾਨਕੋਟ/ਭੋਆ (ਸ਼ਾਰਦਾ, ਅਰੁਣ) - ਪਿੰਡ ਦਰਸ਼ੋਪੁਰ ਦੇ ਨਜ਼ਦੀਕ ਸਕੂਟਰੀ 'ਤੇ ਬੱਚਿਆਂ ਨਾਲ ਜਾ ਰਹੇ ਇਕ ਵਿਅਕਤੀ ਦੀ ਸਕੂਟਰੀ ਸ਼ਾਰਟ-ਸਰਕਟ ਹੋਣ ਨਾਲ ਸੜ ਕੇ ਸੁਆਹ ਹੋ ਗਈ।
ਸਕੂਟਰੀ ਚਾਲਕ ਮਹਿੰਦਰ ਸਿੰਘ ਪੁੱਤਰ ਨਾਨਕ ਚੰਦ ਵਾਸੀ ਝੇਲਾ ਆਮਦਾ ਸ਼ਕਰਗੜ੍ਹ ਨੇ ਦੱਸਿਆ ਕਿ ਉਹ ਤਾਰਾਗੜ੍ਹ ਤੋਂ ਪਿੰਡ ਝੇਲਾ ਆਮਦਾ ਵੱਲ ਜਾ ਰਿਹਾ ਸੀ ਕਿ ਪੀਰ ਬਾਬਾ ਦਰਗਾਹ ਦੇ ਨਜ਼ਦੀਕ ਅਚਾਨਕ ਸਕੂਟਰੀ ਬੰਦ ਹੋਣ ਨਾਲ ਉਹ ਰੁਕ ਕੇ ਉਸ ਨੂੰ ਸਟਾਰਟ ਕਰ ਰਿਹਾ ਸੀ ਕਿ ਅਚਾਨਕ ਸਕੂਟਰੀ ਵਿਚ ਸ਼ਾਰਟ-ਸਰਕਟ ਹੋਣ 'ਤੇ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਦੇ ਸਾਹਮਣੇ ਸਕੂਟਰੀ ਲਟ-ਲਟ ਕਰ ਕੇ ਸੜ ਗਈ। ਇਸ ਹਾਦਸੇ ਵਿਚ ਉਹ ਅਤੇ ਉਸ ਦੇ ਦੋਵੇਂ ਬੱਚਿਆਂ ਦਾ ਬਚਾਅ ਹੋ ਗਿਆ।