ਚੋਰਾਂ ਇਕੋ ਰਾਤ ਲਾਈ 6 ਦੁਕਾਨਾਂ ’ਚ ਸੰਨ੍ਹ

Monday, Aug 27, 2018 - 01:01 AM (IST)

ਚੋਰਾਂ ਇਕੋ ਰਾਤ ਲਾਈ 6 ਦੁਕਾਨਾਂ ’ਚ ਸੰਨ੍ਹ

ਬਟਾਲਾ, ਕਾਦੀਅਾਂ,   (ਸੈਂਡੀ, ਜੀ਼ਸ਼ਾਨ)-  ਬੀਤੀ ਰਾਤ ਡੱਲਾ ਮੋਡ਼ ਕਾਦੀਅਾਂ ਵਿਖੇ ਇਕੋ ਰਾਤ ਚੋਰਾਂ ਵੱਲੋਂ 6 ਦੁਕਾਨਾਂ ਦੀਅਾਂ ਕੰਧਾਂ ਪਾਡ਼ ਕੇ ਚੋਰੀ  ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲੀਲ ਕਲਾਂ ਨੇ ਦੱਸਿਆ ਕਿ ਮੇਰੀ ਇਲੈਕਟ੍ਰਾਨਿਕ ਦੀ ਦੁਕਾਨ ਡੱਲਾ ਮੋਡ਼ ’ਤੇ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਦੁਕਾਨ ਬੰਦ ਕਰ ਕੇ ਉਹ ਘਰ ਚਲਾ ਗਿਆ ਸੀ ਕਿ ਜਦੋਂ ਅੱਜ ਸਵੇਰੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੇ ਪਾਸਿਓਂ ਚੋਰਾਂ ਨੇ ਕੰਧ ਪਾਡ਼ ਕੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ।
ਇਸੇ ਤਰ੍ਹਾਂ ਸੰਧੂ ਟੈਟੂ ਹਾਊਸ ਤੇ ਇਕ ਹੇਅਰ ਡਰੈੱਸਰ ਦੀ ਦੁਕਾਨ ਦੀਅਾਂ ਕੰਧਾਂ ਪਾਡ਼ ਕੇ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇੰਝ ਹੀ  ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਗੁਰੂ ਨਾਨਕ ਆਟੋ ਮੋਬਾਇਲ ਟਰੈਕਟਰ ਰਿਪੇਅਰ ਦੀ ਦੁਕਾਨ ਹੈ ਤੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦੁਕਾਨ ਦੀ ਕੰਧ ਪਾਡ਼ਨ ਦੀ ਕੋਸ਼ਿਸ਼ ਕੀਤੀ ਪਰ ਉਹ ਚੋਰੀ ਕਰਨ ’ਚ ਅਸਫਲ ਰਹੇ। 
ਇਸੇ ਤਰ੍ਹਾਂ  ਸੀਮੈਂਟ ਸਟੋਰ ਵਿਚ ਬੀਤੀ ਰਾਤ ਚੋਰਾਂ ਨੇ ਕੰਧ ਪਾਡ਼ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੁਕਾਨ ਤੋਂ 5 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਅਤੇ ਚੋਰ 70 ਹਜ਼ਾਰ ਰੁਪਏ ਦਾ ਸੀਮੈਂਟ ਚੋਰੀ ਕਰ ਕੇ ਲੈ ਗਏ ਸਨ।  ਇੰਝ ਹੀ   ਮੀਟ  ਦੀ ਦੁਕਾਨ ਦੀ ਚੋਰ ਕੰਧ ਪਾਡ਼ ਕੇ ਮੁਰਗੀਅਾਂ ਚੋਰੀ ਕਰ ਕੇ ਲੈ ਗਏ। 
 ਇਸ ਸਬੰਧੀ ਥਾਣਾ ਕਾਦੀਅਾਂ ਦੇ ਐੱਸ. ਐੱਚ. ਓ. ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ  ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। 
 


Related News