ਸੜਕ ''ਚ ਖੜ੍ਹੇ ਗੰਦੇ ਪਾਣੀ ਨੇ ਕੀਤਾ ਦੁਕਾਨਦਾਰਾਂ ਨੂੰ ਦੁਖੀ

Wednesday, Aug 09, 2017 - 02:40 AM (IST)

ਸੜਕ ''ਚ ਖੜ੍ਹੇ ਗੰਦੇ ਪਾਣੀ ਨੇ ਕੀਤਾ ਦੁਕਾਨਦਾਰਾਂ ਨੂੰ ਦੁਖੀ

ਸ਼ਾਮਚੁਰਾਸੀ, (ਚੁੰਬਰ)- ਸ਼ਾਮਚੁਰਾਸੀ ਪੁਲ ਨਜ਼ਦੀਕ ਟੁੱਟੀ ਸੜਕ ਵਿਚ ਬਣੇ ਵੱਡੇ-ਵੱਡੇ ਟੋਇਆਂ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਆਸ-ਪਾਸ ਦੇ ਦੁਕਾਨਦਾਰ ਬਹੁਤ ਦੁਖੀ ਹਨ। ਪੁਲ ਨਜ਼ਦੀਕ ਬਣੀਆਂ ਦੁਕਾਨਾਂ ਦੇ ਮਾਲਕਾਂ ਅਤੇ ਕੁਝ ਆਸ-ਪਾਸ ਵਸਦੇ ਘਰਾਂ ਵਾਲਿਆਂ ਨੇ ਸੜਕ ਦੀ ਤਰਸਯੋਗ ਹਾਲਤ ਦਿਖਾਉਂਦਿਆਂ ਕਿਹਾ ਕਿ ਮੀਂਹ ਦੇ ਪਾਣੀ ਨਾਲ ਇਸ ਸੜਕ ਵਿਚ ਇੰਨਾ ਚਿੱਕੜ ਹੋ ਗਿਆ ਹੈ ਕਿ ਇਥੋਂ ਲੰਘਣ ਵਾਲਾ ਹਰ ਰਾਹਗੀਰ ਸੰਬੰਧਿਤ ਵਿਭਾਗ ਨੂੰ ਕੋਸਦਾ ਜਾਂਦਾ ਹੈ ਕਿਉਂਕਿ ਉਸ ਦੇ ਕੱਪੜੇ ਕਿਸੇ ਹਾਲਤ ਵਿਚ ਵੀ ਗੰਦੇ ਪਾਣੀ ਦੇ ਛਿੱਟਿਆਂ ਤੋਂ ਬਚ ਨਹੀਂ ਸਕਦੇ। ਆਸ-ਪਾਸ ਦੇ ਦੁਕਾਨਦਾਰ ਇਸ ਬਦਬੂਦਾਰ ਪਾਣੀ ਤੋਂ ਬੇਹੱਦ ਔਖੇ ਹਨ। 
ਲੋਕਾਂ ਨੇ ਦੱਸਿਆ ਕਿ ਇਹ ਸੜਕ ਦਾ ਟੋਟਾ, ਜਿਸ ਨੂੰ ਸੀਵਰੇਜ ਨਾ ਪੈਣ ਕਾਰਨ ਬਣਾਇਆ ਨਹੀਂ ਗਿਆ, ਅੱਜ ਇਸ ਦੀ ਹਾਲਤ ਇੰਨੀ ਖਰਾਬ ਹੈ ਕਿ ਨਿੱਤ ਦਿਨ ਟੋਇਆਂ ਕਾਰਨ ਰਾਹਗੀਰ ਡਿੱਗਦੇ ਹਨ ਅਤੇ ਕਈਆਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਟੁੱਟੀ ਸੜਕ ਨੂੰ ਸੰਬੰਧਿਤ ਵਿਭਾਗ ਤੁਰੰਤ ਬਣਾਵੇ ਅਤੇ ਜੋ ਸੀਵਰੇਜ ਪਾਉਣ ਦਾ ਕੰਮ ਅਧੂਰਾ ਹੈ, ਉਸ ਨੂੰ ਨਾਲ ਲੱਗਦੇ ਕੱਚੇ ਰਸਤੇ ਰਾਹੀਂ ਪਾ ਕੇ ਮੁਕੰਮਲ ਕੀਤਾ ਜਾਵੇ।   


Related News