ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

Wednesday, Mar 24, 2021 - 02:19 PM (IST)

ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

ਨੰਗਲ (ਗੁਰਭਾਗ ਸਿੰਘ)- ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭਨਾਮ ਵਿਖੇ ਇਕ ਦੁਕਾਨਦਾਰ ਵਲੋਂ ਗੁਆਂਢੀ ਦੁਕਾਨਦਾਰ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਸੀਨੀਅਰ ਪੁਲਸ ਕਪਤਾਨ ਡਾ. ਅਖਿਲ ਚੌਧਰੀ ਆਈ. ਪੀ. ਐੱਸ. ਵੱਲੋਂ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਮਿਤੀ 22-03-2021 ਨੂੰ ਨੰਗਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਲਦੇਵ ਸਿੰਘ ਪੁੱਤਰ ਮਨਸਾ ਰਾਮ ਵਾਸੀ ਪਿੰਡ ਭਨਾਮ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਦਾ ਕਤਲ ਹੋ ਗਿਆ ਹੈ, ਜਿਸ ਤੋਂ ਬਾਅਦ ਮੁੱਖ ਅਫ਼ਸਰ ਥਾਣਾ ਨੰਗਲ ਇੰਸਪੈਕਟਰ ਪਵਨ ਕੁਮਾਰ ਵੱਲੋਂ ਸਮੇਤ ਪੁਲਸ ਪਾਰਟੀ ਦੇ ਮੌਕੇ ਉਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ। 

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ

PunjabKesari

ਮ੍ਰਿਤਕ ਦੇ ਲੜਕੇ ਸੁਰਿੰਦਰ ਕੁਮਾਰ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਪਿੰਡ ਭਨਾਮ ਥਾਣਾ ਨੰਗਲ ਦੇ ਬਿਆਨ ਉਤੇ ਦੋਸ਼ੀ ਰਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਭਨਾਮ ਥਾਣਾ ਨੰਗਲ ਦੇ ਖ਼ਿਲਾਫ਼ ਮੁਕੱਦਮਾ ਨੰਬਰ 39 ਮਿਤੀ 22-03-2021 ਧਾਰਾ 302 ਆਈ. ਪੀ. ਸੀ. ਅਧੀਨ ਥਾਣਾ ਨੰਗਲ ਵਿਖੇ ਦਰਜ ਰਜਿਸਟਰ ਕੀਤਾ ਗਿਆ । ਮੌਕੇ ਉਤੇ ਕੀਤੀ ਗਈ ਮੁੱਢਲੀ ਤਫਤੀਸ਼ ਤੋਂ ਪਾਇਆ ਗਿਆ ਕਿ ਮ੍ਰਿਤਕ ਬਲਦੇਵ ਸਿੰਘ ਦੀ ਭਨਾਮ ਵਿਖੇ ਬਲਦੇਵ ਸਿੰਘ ਐਂਡ ਸੰਜ਼ ਨਾਮ ਦੀ ਦੁਕਾਨ ਹੈ , ਜਿਸ ਦਾ ਉਹ ਕਰਿਆਨਾ, ਸਰੀਆ, ਸੀਮੇਂਟ ,ਹਾਰਡਵੇਅਰ ਆਦਿ ਦਾ ਕੰਮ ਕਰਦਾ ਸੀ। ਦੋਸ਼ੀ ਰਵਿੰਦਰ ਸਿੰਘ ਦੀ ਵੀ ਭਨਾਮ ਵਿਖੇ ਇਸੇ ਕੰਮ ਦੀ ਦੁਕਾਨ ਹੈ। ਦੋਸ਼ੀ ਰਵਿੰਦਰ ਸਿੰਘ ਮ੍ਰਿਤਕ ਬਲਦੇਵ ਸਿੰਘ ਉੱਪਰ ਕਾਲਾ ਜਾਦੂ- ਟੂਣੇ ਕਰਨ ਦਾ ਸ਼ੱਕ ਕਰਦਾ ਸੀ, ਜਿਸ ਦੀ ਰੰਜਿਸ਼ ਕਰਕੇ ਬੀਤੀ ਰਾਤ ਨੂੰ ਦੋਸ਼ੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਮ੍ਰਿਤਕ ਬਲਦੇਵ ਸਿੰਘ ਉਤੇ ਛਾਤੀ ਵਿਚ ਵਾਰ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। 

ਇਹ ਵੀ ਪੜ੍ਹੋ :ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਦਹਿਸ਼ਤਗਰਦਾਂ ਨੇ ਚਲਾਈਆਂ ਗੋਲੀਆਂ, ਸਹਿਮੇ ਲੋਕ

ਬਲਦੇਵ ਸਿੰਘ ਨੂੰ ਸਿਵਲ ਹਸਪਤਾਲ ਨੰਗਲ ਵਿਖੇ ਇਲਾਜ ਲਈ ਲਿਆਉਣ ਉਤੇ ਡਾਕਟਰ ਵੱਲੋਂ ਬਲਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀ ਉਕਤ ਦੀ ਗ੍ਰਿਫ਼ਤਾਰੀ ਲਈ ਸ੍ਰੀ ਰਮਿੰਦਰ ਸਿੰਘ ਕਾਹਲੋਂ, ਉਪ ਕਪਤਾਨ ਪੁਲਸ ਸਬ- ਡਿਵੀਜ਼ਨ ਨੰਗਲ ਅਤੇ ਇੰਸਪੈਕਟਰ ਪਵਨ ਕੁਮਾਰ ਮੁੱਖ ਅਫ਼ਸਰ ਥਾਣਾ ਨੰਗਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਅੱਜ ਇੰਸਪੈਕਟਰ ਪਵਨ ਕੁਮਾਰ ਮੁੱਖ ਅਫਸਰ ਥਾਣਾ ਨੰਗਲ ਦੀ ਟੀਮ ਵੱਲੋਂ ਦੋਸ਼ੀ ਰਵਿੰਦਰ ਸਿੰਘ ਉਕਤ ਨੂੰ ਘਟਨਾ ਹੋਣ ਤੋਂ ਬਾਅਦ ਘੰਟੇ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ।

ਇਹ ਵੀ ਪੜ੍ਹੋ :ਲੁਧਿਆਣਾ ਤੋਂ ਵੱਡੀ ਖ਼ਬਰ, ਭਾਜਪਾ ਆਗੂ ਦੇ ਸੁਰੱਖਿਆ ਕਰਮਚਾਰੀ ਦੀ ਗ਼ੋਲੀ ਲੱਗਣ ਨਾਲ ਮੌਤ


author

shivani attri

Content Editor

Related News