ਦੁਕਾਨਦਾਰਾਂ ''ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਲੋਕਾਂ ਨੇ ਦਿੱਤਾ ਧਰਨਾ

Friday, Oct 18, 2019 - 03:09 PM (IST)

ਦੁਕਾਨਦਾਰਾਂ ''ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਲੋਕਾਂ ਨੇ ਦਿੱਤਾ ਧਰਨਾ

ਜੈਤੋ (ਜਿੰਦਲ) - ਜੈਤੋ ਵਿਖੇ ਬੀਤੇ ਦਿਨ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਜਨਰਲ ਸਟੋਰ 'ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਕਾਰਨ ਦੁਕਾਨ 'ਤੇ ਲੱਗਿਆ ਸ਼ੀਸ਼ਾ ਚਕਨਾਚੂਰ ਹੋ ਗਿਆ। ਦੁਕਾਨ 'ਚ ਬੈਠੇ ਮਾਲਕ ਅਤੇ ਵਰਕਰ ਵਾਲ-ਵਾਲ ਬੱਚ ਗਏ ਪਰ ਸਥਾਨਕ ਲੋਕਾਂ ਨੂੰ ਡਰ ਪੈਦਾ ਹੋ ਗਿਆ। ਇਲਾਕੇ 'ਚ ਵੱਧ ਰਹੀਆਂ ਨਕਾਬਪੋਸ਼ਾਂ ਦੀਆਂ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੇ ਜੈਤੋ ਸ਼ਹਿਰ ਨੂੰ ਅੱਜ ਪੂਰਨ ਤੌਰ 'ਤੇ ਬੰਦ ਰੱਖਿਆ। ਦੁਕਾਨਦਾਰਾਂ ਨੇ ਘਟਨਾ ਵਾਲੇ ਚੌਕ ਨੰਬਰ-1 'ਚ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਜਿਸ ਦੇ ਬਾਵਜੂਦ ਉਨ੍ਹਾਂ ਨੇ ਹਮਲਾ ਹੋਇਆ ਹੈ।

ਸਥਿਤੀ ਦਾ ਜਾਇਜ਼ਾ ਲੈਣ ਲਈ ਐੱਸ.ਪੀ.ਡੀ. ਅਤੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਨੇ ਨਾਲ ਪਵਨ ਗੋਇਲ, ਸੱਤਪਾਲ ਡੋਡ, ਮਦਨ ਬਾਂਸਲ ਆਦਿ ਮੌਜੂਦ ਸਨ। ਮੁਹੰਮਦ ਸਦੀਕ ਨੇ ਧਰਨਾ ਦੇ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਕਤ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਲੈਣਗੇ।


author

rajwinder kaur

Content Editor

Related News