ਜਲੰਧਰ ''ਚ ਚੋਰਾਂ ਦੇ ਹੌਂਸਲੇ ਬੁਲੰਦ, ਕੱਪੜੇ ਦੀ ਦੁਕਾਨ ''ਤੇ ਚੋਰੀ ਕਰਕੇ ਲਗਾਈ ਅੱਗ

Thursday, Nov 09, 2017 - 12:05 PM (IST)

ਜਲੰਧਰ ''ਚ ਚੋਰਾਂ ਦੇ ਹੌਂਸਲੇ ਬੁਲੰਦ, ਕੱਪੜੇ ਦੀ ਦੁਕਾਨ ''ਤੇ ਚੋਰੀ ਕਰਕੇ ਲਗਾਈ ਅੱਗ

ਜਲੰਧਰ(ਪ੍ਰੀਤ)— ਇਥੋਂ ਦੇ ਦੋਆਬਾ ਚੌਂਕ ਦੇ ਕੋਲ ਸਥਿਤ ਸਾਈਂ ਕ੍ਰਿਪਾ ਰੈਡੀਮੈਂਟ ਗਾਰਮੈਂਟ ਦੀ ਦੁਕਾਨ 'ਚ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਦੁਕਾਨ ਮਾਲਕ ਗੌਰਵ ਦਾ ਕਹਿਣਾ ਹੈ ਕਿ ਰੋਜ਼ਾਨਾ ਵਾਂਗ ਜਦੋਂ ਉਹ ਵੀਰਵਾਰ ਸਵੇਰੇ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਸਨ ਅਤੇ ਦੁਕਾਨ ਦਾ ਸਾਮਾਨ ਸੜਿਆ ਹੋਇਆ ਸੀ।PunjabKesari

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੁਕਾਨ 'ਚੋਂ 5 ਹਜ਼ਾਰ ਦੀ ਨਕਦੀ ਅਤੇ ਕੁਝ ਕੀਮਤੀ ਕੱਪੜੇ ਗਾਇਬ ਸਨ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News