ਦੁਕਾਨ ਤੋਂ ਮੋਬਾਈਲ ਚੋਰੀ ਕਰਨ ਵਾਲਾ ਸੀ.ਸੀ.ਟੀ.ਵੀ. ਕੈਮਰੇ ''ਚ ਕੈਦ
Thursday, Feb 08, 2018 - 01:41 PM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਭਿੱਖੀਵਿੰਡ ਰੋਡ ਅੱਡਾ ਝਬਾਲ ਸਥਿਤ ਭੋਜੀਆਂ ਖੇਤੀ ਸਟੋਰ ਤੋਂ ਇਕ ਅਣਪਛਾਤੇ ਵਿਅਕਤੀ ਵੱਲੋਂ ਦੁਕਾਨਦਾਰ ਦਾ ਕੀਮਤੀ ਮੋਬਾਈਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪ੍ਰਗਟ ਸਿੰਘ ਭੋਜੀਆਂ ਨੇ ਦੱਸਿਆ ਕਿ ਬੁੱਧਵਾਰ ਜਦੋਂ ਉਹ ਦੁਕਾਨ 'ਤੇ ਮੌਜ਼ੂਦ ਨਹੀਂ ਸੀ ਅਤੇ ਦੁਕਾਨ 'ਤੇ ਉਸ ਦਾ ਭਾਣਜਾ ਰੇਸ਼ਮ ਸਿੰਘ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਦੁਕਾਨ 'ਤੇ ਦੁਪਹਿਰ ਸਮੇਂ ਖਾਦ ਲੈਣ ਲਈ ਆਏ ਗ੍ਰਾਹਕ ਕਿਸਾਨ ਨੂੰ ਜਦੋਂ ਉਸ ਦਾ ਭਾਣਜਾ ਦੁਕਾਨ ਪਿੱਛੇ ਬਣੇ ਗੁਦਾਮ ਚੋਂ ਖਾਦ ਦੀ ਬੋਰੀ ਚੁਕਾਉਣ ਲਈ ਗਿਆ ਤਾਂ ਕਪੜੇ ਨਾਲ ਮੂੰਹ ਸਿਰ ਬੰਨੇ ਇਕ ਅਣਪਛਾਤੇ ਵਿਅਕਤੀ ਦੁਕਾਨ 'ਚ ਦਾਖਲ ਹੋ ਕੇ ਕੈਸ਼ ਕਾਂਊਟਰ ਦੇ ਉਪਰ ਪਿਆ ਰੇਸ਼ਮ ਸਿੰਘ ਦਾ ਕੀਮਤੀ ਮੋਬਾਈਲ ਚੁੱਕ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ, ਜਿਸ ਦੀ ਫੁਟੇਜ ਸਮੇਤ ਲਿੱਖਤੀ ਸ਼ਿਕਾਇਤ ਥਾਣਾ ਝਬਾਲ ਵਿਖੇ ਦਰਜ ਕਰਾ ਦਿੱਤੀ ਗਈ ਹੈ।