ਦੁਕਾਨ ਅੱਗੇ ਕਾਰ ਖੜ੍ਹੀ ਕਰਨ ਦੇ ਵਿਰੋਧ ''ਚ ਕੀਤੀ ਔਰਤ ਦੀ ਕੁੱਟ-ਮਾਰ

07/23/2019 1:07:21 PM

ਗੁਰਦਾਸਪੁਰ (ਵਿਨੋਦ) - ਸਥਾਨਕ ਡਾਕਖਾਨਾ ਚੌਕ 'ਚ ਜੁੱਤੀਆਂ ਵੇਚਣ ਦਾ ਕਾਰੋਬਾਰ ਕਰਨ ਵਾਲੀ ਇਕ ਔਰਤ ਦੀ ਦੁਕਾਨ ਅੱਗੇ ਕਾਰ ਚਾਲਕ ਵਲੋਂ ਕਾਰ ਖੜ੍ਹੀ ਕਰਨ ਤੋਂ ਰੋਕਣ 'ਤੇ ਵਿਅਕਤੀ ਵਲੋਂ ਔਰਤ ਦੀ ਕੁੱਟ-ਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਉਕਤ ਔਰਤ ਜਦੋਂ ਸਿਟੀ ਪੁਲਸ ਸਟੇਸ਼ਨ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਉਥੇ ਇਕ ਏ. ਐੱਸ. ਆਈ. ਨੇ ਵੀ ਉਸ ਨਾਲ ਬਦਸਲੂਕੀ ਕੀਤੀ। ਕੁੱਟਮਾਰ ਕਾਰਨ ਜ਼ਖਮੀ ਹੋਈ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। 

ਹਸਪਤਾਲ 'ਚ ਦਾਖ਼ਲ ਸੋਨੀਆ ਪੁੱਤਰੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਡਾਕਖਾਨਾ ਚੌਕ 'ਚ ਪਿਛਲੇ ਕਾਫੀ ਚਿਰਾਂ ਤੋਂ ਜੁੱਤੀਆਂ ਦੀ ਦੁਕਾਨ ਕਰਦੀ ਹੈ। ਬੀਤੇ ਦਿਨ ਕਰੀਬ 12 ਵਜੇ ਇਕ ਕਾਰ ਚਾਲਕ ਨੇ ਆਪਣੀ ਕਾਰ ਮੇਰੀ ਦੁਕਾਨ ਅੱਗੇ ਖੜ੍ਹੀ ਕਰ ਦਿੱਤੀ। ਜਦੋਂ ਮੈਂ ਉਸ ਨੂੰ ਕਾਰ ਪਿੱਛੇ ਕਰਨ ਲਈ ਕਿਹਾ ਤਾਂ ਉਕਤ ਕਾਰ ਚਾਲਕ ਨੇ ਮੇਰੀ ਕੁੱਟ-ਮਾਰ ਕੀਤੀ। ਇਸ ਦੀ ਸ਼ਿਕਾਇਤ ਲੈ ਕੇ ਜਦੋਂ ਮੈਂ ਸਿਟੀ ਪੁਲਸ ਸਟੇਸ਼ਨ ਗਈ ਤਾਂ ਉਥੇ ਇਕ ਏ. ਐੱਸ. ਆਈ. ਨੇ ਮੇਰੀ ਦਰਖਾਸਤ ਲੈਣ ਦੀ ਬਿਜਾਏ ਮੇਰੇ ਨਾਲ ਬਦਸਲੂਕੀ ਕੀਤੀ। ਮੇਰੀ ਦਰਖਾਸਤ ਲੈਣ ਤੋਂ ਮਨ੍ਹਾ ਕਰ ਦਿੱਤਾ। ਉਹ ਸਿਵਲ ਹਸਪਤਾਲ 'ਚ ਦਾਖ਼ਲ ਹੋ ਗਈ। ਪੀੜਤ ਸੋਨੀਆ ਨੇ ਜ਼ਿਲਾ ਪੁਲਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ।


rajwinder kaur

Content Editor

Related News