ਸ਼ੱਕੀ ਹਾਲਤ ਵਿਚ ਆਲਟੋ ਮਿਲਣ ਨਾਲ ਹੜਕੰਪ

Friday, Apr 20, 2018 - 01:38 AM (IST)

ਪਠਾਨਕੋਟ,   (ਸ਼ਾਰਦਾ)- ਢਾਕੀ ਖੇਤਰ 'ਚ ਪਿਛਲੀ ਰਾਤ 3 ਸ਼ੱਕੀ ਹਥਿਆਰਬੰਦ ਵਿਅਕਤੀਆਂ ਦੇ ਦੇਖੇ ਜਾਣ ਤੋਂ ਬਾਅਦ ਹਾਈ ਅਲਰਟ 'ਤੇ ਆ ਗਿਆ ਸੀ ਅਤੇ ਸਰਚ ਆਪ੍ਰੇਸ਼ਨ ਚਲਾਏ ਗਏ। ਉਥੇ ਹੀ ਢਾਕੀ ਪਿੰਡ ਦੇ ਅੰਦਰੂਨੀ ਹਿੱਸੇ ਨੂੰ ਜਾਣ ਵਾਲੇ ਮਾਰਗ 'ਤੇ ਮਾਰੂਤੀ ਆਲਟੋ ਜ਼ੈੱਨ ਗੱਡੀ ਸ਼ੱਕੀ ਹਾਲਤ ਵਿਚ ਅੱਜ ਸ਼ਾਮ ਮਿਲਣ ਨਾਲ ਲੋਕਾਂ 'ਚ ਹੋਰ ਸਹਿਮ ਪਾਇਆ ਜਾ ਰਿਹਾ ਹੈ। 
ਪੁਲਸ ਨੇ ਸੂਚਨਾ ਮਿਲਦਿਆਂ ਹੀ ਸ਼ੱਕੀ ਹਾਲਤ ਵਿਚ ਖੜ੍ਹੀ ਗੱਡੀ, ਜਿਸ ਦੇ ਪਿੱਛੇ ਨੰਬਰ (ਡੀ ਐੱਲ 3 ਸੀ ਕੇ/4348) ਤਾਂ ਸੀ ਪਰ ਅਗਲੇ ਹਿੱਸੇ ਵਿਚ ਨਹੀਂ ਸੀ, ਦੇ ਮਿਲਣ ਨਾਲ ਉਸ ਨੂੰ ਘੇਰੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕਰਨ ਤੋਂ ਬਾਅਦ ਇਹ ਗੱਡੀ ਸਥਾਨਕ ਵਾਸੀ ਦੀ ਮਿਲੀ ਜੋ ਕਿ ਬੀਤੀ ਰਾਤ ਅਚਾਨਕ ਤਕਨੀਕੀ ਖ਼ਰਾਬੀ ਆਉਣ ਨਾਲ ਉਥੇ ਰੁਕ ਗਈ। ਇਸ ਦੀ ਪੁਸ਼ਟੀ ਡਵੀਜ਼ਨ ਨੰ. 2 ਦੇ ਇੰਚਾਰਜ ਰਵਿੰਦਰ ਸਿੰਘ ਰੂਬੀ ਨੇ ਕੀਤੀ।


Related News