ਪਤਨੀ ਨੇ ਪਤੀ ਨੂੰ ਲਗਾਤਾਰ ਕੀਤੇ 104 ਫ਼ੋਨ! ਨਾ ਚੁੱਕਣ 'ਤੇ ਮਗਰ ਜਾ ਕੇ ਵੇਖਿਆ ਤਾਂ...

Wednesday, Oct 16, 2024 - 12:23 PM (IST)

ਪਤਨੀ ਨੇ ਪਤੀ ਨੂੰ ਲਗਾਤਾਰ ਕੀਤੇ 104 ਫ਼ੋਨ! ਨਾ ਚੁੱਕਣ 'ਤੇ ਮਗਰ ਜਾ ਕੇ ਵੇਖਿਆ ਤਾਂ...

ਖੰਨਾ (ਵਿਪਨ ਭਾਰਦਵਾਜ): ਅਮਲੋਹ ਦੇ ਪਿੰਡ ਸਾਲਾਨਾ ਜੀਵਨ ਸਿੰਘ ਵਾਲਾ ਵਿਚ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਕੋਲੋਂ ਇੰਜੈਕਸ਼ਨ ਵੀ ਮਿਲਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 4 ਸਾਲ ਦੀ ਛੋਟੀ ਬੱਚੀ ਛੱਡ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਰਪੰਚੀ 'ਚ ਖੜ੍ਹੀ ਪ੍ਰਵਾਸੀ ਪਰਿਵਾਰ ਦੀ ਨੂੰਹ ਨੇ ਦਿੱਤੀ ਸਖ਼ਤ ਟੱਕਰ, ਹੈਰਾਨ ਕਰਨ ਵਾਲੇ ਨਤੀਜੇ ਆਏ ਸਾਹਮਣੇ

ਖੰਨਾ ਸਿਵਲ ਹਸਪਤਾਲ ਵਿਚ ਮ੍ਰਿਤਕ ਦੀ ਪਤਨੀ ਮੁਸਕਾਨ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਇਹ ਕਹਿ ਕੇ ਘਰ ਗਿਆ ਸੀ ਕਿ ਉਸ ਨੇ ਆਪਣੀ ਬਾਈਕ ਸਾਫ਼ ਕਰਨੀ ਹੈ। ਉਹ ਕੁਝ ਦੇਰ ਬਾਅਦ ਜਦੋਂ ਆਪਣੇ ਪਤੀ ਨੂੰ ਫ਼ੋਨ ਕਰਦੀ ਰਹੀ ਤਾਂ ਉਸ ਨੇ ਫ਼ੋਨ ਨਹੀਂ ਚੁੱਕਿਆ। ਉਸ ਨੇ ਲਗਾਤਾਰ 104 ਵਾਰ ਫ਼ੋਨ ਕੀਤਾ, ਫ਼ਿਰ ਵੀ ਫ਼ੋਨ ਨਹੀਂ ਚੁੱਕਿਆ ਤਾਂ ਉਹ ਆਪਣੇ ਭਰਾ ਨਾਲ ਘਰ ਪਹੁੰਚੀ। ਪਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਉਸ ਨੇ ਵਾਰ-ਵਾਰ ਦਰਵਾਜ਼ਾ ਖੜਕਾਇਆ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਮਗਰੋਂ ਕੰਧ ਟੱਪ ਕੇ ਅੰਦਰ ਗਏ ਤਾਂ ਵੇਖਿਆ ਕਿ ਉਸ ਦਾ ਪਤੀ ਮ੍ਰਿਤਕ ਪਿਆ ਸੀ।

ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰ ਨੇ ਦੱਸਿਆ ਕਿ ਰਾਹੁਲ ਪਹਿਲਾਂ ਨਸ਼ਾ ਕਦਾ ਸੀ, ਪਰ ਕਾਫ਼ੀ ਸਮੇਂ ਤੋਂ ਉਸ ਨੇ ਨਸ਼ਾ ਛੱਡ ਦਿੱਤਾ ਸੀ। ਹੁਣ ਦੁਬਾਰਾ ਉਹ ਨਸ਼ੇ ਦੀ ਦਲਦਲ ਵਿਚ ਫੱਸ ਗਿਆ ਸੀ। ਇਸੇ ਕਾਰਨ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਤੇ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇਸ ਸਬੰਧੀ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਲਾਨਾ ਜੀਵਨ ਸਿੰਘ ਵਾਲਾ ਪਿੰਡ ਵਿਚ ਰਹਿਣ ਵਾਲੇ ਰਾਹੁਲ ਦੀ ਮੌਤ ਹੋ ਗਈ ਹੈ। ਉਹ ਸਿਵਲ ਹਸਪਤਾਲ ਪਹੁੰਚੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨਾਲ ਗੱਲ ਕਰ ਕੇ ਅੱਗੀ ਦੀ ਕਾਰਵਾਈ ਕੀਤੀ ਜਾਵੇਗੀ। ਅਜੇ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸ ਸਕਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News