Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
Saturday, Sep 27, 2025 - 01:40 PM (IST)

ਫਿਲੌਰ (ਭਾਖੜੀ)-18 ਦਿਨ ਪਹਿਲਾਂ ਘਰ ’ਚ ਨੂੰਹ ਨੇ ਦਿੱਤਾ ਬੇਟੇ ਨੂੰ ਜਨਮ ਦਿੱਤਾ ਅਤੇ ਦਾਦਾ-ਦਾਦੀ ਨੇ ਜੰਮ ਕੇ ਖ਼ੁਸ਼ੀਆਂ ਵੀ ਮਨਾਈਆਂ ਪਰ 18 ਦਿਨ ਬਾਅਦ ਸਾਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਅੱਧੀ ਰਾਤ ਨੂੰ ਦਾਦੀ ਨੇ ਵੀ ਬੇਟੀ ਨੂੰ ਜਨਮ ਦੇ ਦਿੱਤਾ। ਬੇਟੀ ਨੂੰ ਜਨਮ ਦੇਣ ਤੋਂ ਬਾਅਦ ਨਮੋਸ਼ੀ ’ਚ ਆਈ ਦਾਦੀ ਚੁਪਚਾਪ ਨਵਜੰਮੀ ਬੱਚੀ ਨੂੰ ਪਿੰਡ ਦੇ ਬਾਹਰ ਸੁੱਟਣ ਚਲੀ ਗਈ, ਜਿਸ ਦਾ ਪਿੱਛਾ ਕਰਕੇ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਬਚਾ ਲਿਆ। ਨਵਜੰਮੀ ਬੱਚੀ ਨੂੰ ਬੀਤੇ ਦਿਨ ਪਰਿਵਾਰ ਵਾਲਿਆਂ ਨੇ ਆਪਣੀ ਰਿਸ਼ਤੇਦਾਰੀ ’ਚ ਲੋੜਵੰਦ ਪਰਿਵਾਰ ਨੂੰ ਗੋਦ ਦੇ ਦਿੱਤਾ। ਜਾਣਕਾਰੀ ਅਨੁਸਾਰ ਫਿਲੌਰ ਨੇੜੇ ਪਿੰਡ ਕੁਤਬੇਵਾਲ ਦੇ ਰਹਿਣ ਵਾਲੇ ਮਨੋਹਰ ਲਾਲ ਜਿਸ ਦੇ ਦੋ ਪੁੱਤਰ ਹਨ ਅਤੇ ਵੱਡਾ ਬੇਟਾ ਰਾਹੁਲ ਜੋ ਵਿਆਹਿਆ ਹੋਇਆ ਹੈ, ਦੇ ਘਰ 4 ਸਤੰਬਰ ਨੂੰ ਬੇਟੇ ਨੇ ਜਨਮ ਲਿਆ। ਬੇਟੇ ਦੇ ਜਨਮ ਲੈਣ ਤੋਂ ਬਾਅਦ ਪੂਰਾ ਪਿੰਡ ਦਾਦਾ ਮਨੋਹਰ ਲਾਲ ਅਤੇ ਦਾਦੀ ਸੀਮਾ ਰਾਣੀ ਨੂੰ ਵਧਾਈ ਦੇਣ ਪੁੱਜੇ। ਦਾਦੀ ਬਣੀ ਸੀਮਾ ਪੋਤਾ ਹੋਣ ਦੀ ਖ਼ੁਸ਼ੀ ’ਚ ਹਰ ਕਿਸੇ ਦਾ ਮੂੰਹ ਮਿੱਠਾ ਕਰਵਾ ਰਹੀ ਸੀ।
ਇਹ ਵੀ ਪੜ੍ਹੋ: Alert! ਜਲੰਧਰ 'ਚ ਬੰਦ ਰਹਿਣਗੇ ਅੱਜ ਇਹ Main ਰਸਤੇ, ਰੂਟ ਰਹੇਗਾ ਡਾਇਵਰਟ, ਜਾਣੋ ਵਜ੍ਹਾ
18 ਦਿਨ ਬਾਅਦ ਪਹਿਲੇ ਨਰਾਤੇ ਨੂੰ ਦਾਦੀ ਫਿਰ ਤੋਂ ਬਣ ਗਈ ਮਾਂ, ਬੇਟੀ ਨੂੰ ਦਿੱਤਾ ਜਨਮ
ਜਿਸ ਦਾਦੀ ਤੋਂ ਪੋਤਰਾ ਹੋਣ ਦੀਆਂ ਖ਼ੁਸ਼ੀਆਂ ਨਹੀਂ ਸੰਭਾਲੀਆਂ ਜਾ ਰਹੀਆਂ ਸਨ। ਪੋਤਰਾ ਹੋਣ ਦੇ 18 ਦਿਨ ਬਾਅਦ ਪਹਿਲੇ ਨਰਾਤੇ 22 ਸਤੰਬਰ ਨੂੰ ਦਾਦੀ ਇਕ ਵਾਰ ਫਿਰ ਤੋਂ ਮਾਂ ਬਣ ਗਈ। ਅੱਧੀ ਰਾਤ ਨੂੰ ਉਸ ਨੇ ਆਪਣੇ ਕਮਰੇ ’ਚ ਚੁੱਪਚਾਪ ਕੇ ਬੇਟੀ ਨੂੰ ਜਨਮ ਦੇ ਦਿੱਤਾ। ਪਰਿਵਾਰ ਵਾਲਿਆਂ ਮੁਤਾਬਕ ਦਾਦੀ ਸੀਮਾ ਨੂੰ ਬੱਚਾ ਹੋਣ ਸਮੇਂ ਦਰਦ ਹੋਇਆ ਤਾਂ ਉਸ ਨੇ ਆਪਣੇ ਕਿਸੇ ਵੀ ਪਰਿਵਾਰ ਵਾਲੇ ਨੂੰ ਨਹੀਂ ਬੁਲਾਇਆ ਆਪ ਹੀ ਬਿਸਤਰੇ ’ਤੇ ਪਈ ਜ਼ੋਰ ਅਜ਼ਮਾਇਸ਼ ਕਰਦੀ ਰਹੀ।
ਆਖਿਰ ਢਾਈ ਵਜੇ ਬੱਚੀ ਨੇ ਜਨਮ ਲੈ ਲਿਆ ਤਾਂ ਜਨਮ ਲੈਣ ਤੋਂ ਕੁਝ ਹੀ ਦੇਰ ਬਾਅਦ ਨਵਜੰਮੀ ਬੱਚੀ ਦੀਆਂ ਕਿਲਕਾਰੀਆਂ ਘਰ ’ਚ ਸੁਣਾਈ ਦਿੱਤੀਆਂ। ਉਸ ਦਾ ਬੇਟਾ ਅਤੇ ਨੂੰਹ ਨੀਂਦ ਤੋਂ ਉੱਠ ਗਏ। ਜਦੋਂ ਉਨ੍ਹਾਂ ਨੇ ਵੇਖਿਆ ਕਿ ਬੇਟਾ ਚੁੱਪਚਾਪ ਸੌਂ ਰਿਹਾ ਹੈ ਤਾਂ ਉਹ ਘਰ ਦੇ ਦੂਜੇ ਕਮਰੇ ’ਚ ਗਏ ਤਾਂ ਆਪਣੀ ਮਾਂ ਦੇ ਕਮਰੇ ’ਚ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ
ਉਨ੍ਹਾਂ ਨੇ ਪਿੰਡ ’ਚ ਰਹਿ ਰਹੀ ਬਜ਼ੁਰਗ ਦਾਈ ਨੂੰ ਬੁਲਾਇਆ। ਉਸ ਨੇ ਘਰ ਪਹੁੰਚ ਕੇ ਵੇਖਿਆਂ ਤਾਂ ਨਵਜੰਮਿਆ ਬੱਚਾ ਬੇਟੀ ਸੀ, ਜਿਸ ਨੂੰ ਸੀਮਾ ਨੇ ਜਨਮ ਦਿੱਤਾ ਸੀ। ਪਰਿਵਾਰ ਦੇ ਮੈਂਬਰ ਜੋ ਘਰ ’ਚ ਬੇਟਾ ਹੋਣ ਤੋਂ ਬੇਹੱਦ ਖ਼ੁਸ਼ ਸਨ, ਹੁਣ ਉਨ੍ਹਾਂ ਨੂੰ ਨਾਮੋਸ਼ੀ ਹੋਣ ਲੱਗੀ। ਜਦੋਂ ਪੱਤਰਕਾਰ ਪਰਿਵਾਰ ਵਾਲਿਆਂ ਨਾਲ ਕੁੜੀ ਹੋਣ ਦੀ ਜਾਣਕਾਰੀ ਲੈ ਰਹੇ ਸਨ ਤਾਂ ਉਹ ਪੂਰਾ ਪਰਿਵਾਰ ਕਹਿਣ ਲੱਗ ਗਿਆ ਕਿ ਦਾਦੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ
ਨਾਮੋਸ਼ੀ ’ਚ ਡੁੱਬੀ ਦਾਦੀ ਆਪਣੀ ਹੀ ਬੇਟੀ ਨੂੰ ਸੁੱਟਣ ਚਲੀ ਗਈ
ਬੇਟੀ ਨੂੰ ਜਨਮ ਦੇਣ ਤੋਂ ਬਾਅਦ ਦਾਦੀ ਵੀ ਨਾਮੋਸ਼ੀ ’ਚ ਚਲੀ ਗਈ। ਉਹ ਆਪਣੀ ਨਵਜੰਮੀ ਬੱਚੀ ਨੂੰ ਇਕ ਕੱਪੜੇ ’ਚ ਲਪੇਟ ਕੇ ਪਿੰਡ ਦੇ ਬਾਹਰ ਸੁੱਟਣ ਲਈ ਘਰ ਤੋਂ ਚੁੱਪਚਾਪ ਨਿਕਲ ਗਈ। ਪਰਿਵਾਰ ਦੇ ਮੈਂਬਰਾਂ ਨੇ ਜਦੋਂ ਵੇਖਿਆ ਕਿ ਉਹ ਅਤੇ ਬੱਚੀ ਆਪਣੇ ਕਮਰੇ ’ਚ ਨਹੀਂ ਹੈ ਤਾਂ ਉਹ ਉਸ ਦੇ ਪਿੱਛੇ ਭੱਜੇ ਤਾਂ ਉਨ੍ਹਾਂ ਨੇ ਉਸ ਦੇ ਪਿੱਛੇ ਪਹੁੰਚ ਕੇ ਲੜਕੀ ਨੂੰ ਬਚਾ ਲਿਆ।
ਜਦੋਂ ਪੱਤਰਕਾਰਾਂ ਨੇ ਪੂਰੀ ਘਟਨਾ ਦੇ ਸਬੰਧ ’ਚ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਸਾਰੇ ਇਕ ਹੀ ਗੱਲ ਬੋਲਣ ਲੱਗੇ ਕਿ ਦਾਦੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਬੱਚੀ ਨੂੰ ਉਸੇ ਨੇ ਜਨਮ ਦੇ ਦਿੱਤਾ ਹੈ, ਉਹ ਕਦੋਂ ਗਰਭਵਤੀ ਹੋਈ ਅਤੇ ਦਿਮਾਗੀ ਤੌਰ ’ਤੇ ਠੀਕ ਨਾ ਹੋਣ ਕਾਰਨ ਉਸ ਨੂੰ ਵੀ ਪਤਾ ਨਹੀਂ ਲੱਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਆਪਣੇ ਹੀ ਰਿਸ਼ਤੇ ’ਚ ਲੋੜਵੰਦ ਪਰਿਵਾਰ ਨੂੰ ਗੋਦ ’ਚ ਦਿੱਤਾ, ਜਿਨ੍ਹਾਂ ਦੇ ਘਰ ’ਚ ਕੋਈ ਬੱਚਾ ਨਹੀਂ ਸੀ।
ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8