ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈਕ, ਪਾਕਿ ਨੇ ਭਾਰਤ ਦੀ ਸੈਨਾ ਨਾਲ ਨਜਿੱਠਣ ਦੀ ਦਿੱਤੀ ਧਮਕੀ
Friday, May 22, 2020 - 06:27 PM (IST)
ਖੰਨਾ (ਕਮਲ) : ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋਂ ਕਿਸੇ ਨੇ ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਨੂੰ ਹੈਕ ਕਰ ਕੇ ਉਸ ਉਪਰ ਲਿਖ ਦਿੱਤਾ ਕਿ ਵੈਬਸਾਈਟ ਹੈਕੇਡ ਅਤੇ ਉਸ ਉਪਰ ਪਾਕਿਸਤਾਨ ਦਾ ਝੰਡਾ ਲਗਾ ਕੇ ਇਕ ਸੰਦੇਸ਼ ਲਿਖ ਕੇ ਦੇਸ਼ ਦੀ ਸੈਨਾ ਦੀ ਖਿੱਲੀ ਉਡਾਉਂਦੇ ਹੋਏ ਸੈਨਾ ਨਾਲ ਨਜਿੱਠਣ ਦੀ ਧਮਕੀ ਦਿੱਤੀ ਗਈ। ਇਸ ਦਾ ਪਤਾ ਚੱਲਦਿਆਂ ਹੀ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਸਾਈਟ ਦਾ ਸਕਰੀਨ ਸ਼ਾਟ ਲੈ ਕੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਅਤੇ ਐੱਸ. ਐੱਸ. ਪੀ. ਦੇ ਧਿਆਨ 'ਚ ਲਿਆਂਦਾ, ਜਿਸ ਤੋਂ ਬਾਅਦ ਪੁਲਸ ਐਕਸ਼ਨ 'ਚ ਆਈ ਅਤੇ ਤੁਰੰਤ ਸਾਈਬਰ ਸੈੱਲ ਨੇ ਇਸ ਸੰਦੇਸ਼ ਨੂੰ ਹਟਾ ਦਿੱਤਾ ਪਰ ਥੋੜ੍ਹੀ ਦੇਰ ਬਾਅਦ ਫਿਰ ਉਹ ਸੰਦੇਸ਼ ਦਿਖਾਈ ਦੇਣ ਲਗਾ।
ਇਸ ਗੱਲ ਦੀ ਸਖਤ ਆਲੋਚਨਾ ਕਰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਮੁੱਖ ਸੰਜੀਵ ਘਨੌਲੀ ਅਤੇ ਕੌਮੀ ਚੇਅਰਮੈਨ ਰਾਜੀਵ ਟੰਡਨ ਨੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਸਖਤ ਅਤੇ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਘਨੌਲੀ ਨੇ ਕਿਹਾ ਕਿ ਹੈਕ ਕੀਤੇ ਪੇਜ ਉਪਰ ਇੰਡਿਆ ਦੇ ਕਰੈਸ਼ ਕਿਸੇ ਜਹਾਜ਼ ਦੇ ਮਲਬੇ ਉਪਰ ਕੁਝ ਪਾਕਿਸਤਾਨੀ ਜਵਾਨ ਪੈਰ ਰੱਖ ਕੇ ਖੜ੍ਹੇ ਹਨ ਅਤੇ ਸਾਡੇ ਅਭਿਨੰਦਨ ਦੇ ਨਾਲ ਕੁੱਟ-ਮਾਰ ਕਰ ਕੇ ਲਿਜਾਂਦੇ ਅਤੇ ਜ਼ਖਮੀ ਹਾਲਤ ਦੇ ਚਿੱਤਰ ਵੀ ਲਗਾਏ ਗਏ ਹਨ। ਸੈਨਾ ਨੇਤਾਵਾਂ ਨੇ ਕਿਹਾ ਕਿ ਵੈੱਬ ਸਾਈਟ ਹੈਕ ਕਰਕੇ ਬਲੋਚਿਸਤਾਨ ਨੂੰ ਲੈ ਕੇ ਸੈਨਾ ਦੇ ਕਿਸੇ ਮੇਜਰ ਨੂੰ ਧਮਕੀ ਦਿੱਤੀ ਗਈ। ਇਸਦੇ ਹੇਠਾਂ ਪਾਕਿਸਤਾਨ ਜ਼ਿੰਦਾਬਾਦ, ਮੇਜਰ ਬਿਲਾਲ (ਟੀਮ ਪੀ. ਸੀ. ਈ.) ਲਿਖਿਆ ਹੈ। ਘਨੌਲੀ ਅਤੇ ਟੰਡਨ ਨੇ ਕਿਹਾ ਕਿ ਵੈਬਸਾਈਟ ਦੀ ਕੇਂਦਰੀ ਏਜੰਸੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ 'ਤੇ ਵੱਡਾ ਫੇਰਬਦਲ