ਸ਼ਿਵ ਸੈਨਾ ਪ੍ਰਧਾਨ ਨੂੰ ਆਇਆ ਧਮਕੀ ਭਰਿਆ ਫੋਨ, ਕੈਪਟਨ ਤੇ DGP ਨੂੰ ਦੱਸਿਆ ਨਿਸ਼ਾਨੇ ''ਤੇ

08/08/2020 10:33:22 AM

ਜਗਰਾਓਂ (ਮਾਲਵਾ) : ਸ਼ਿਵ ਸੈਨਾ (ਹਿੰਦੋਸਤਾਨ) ਬਲਾਕ ਜਗਰਾਓਂ ਦੇ ਪ੍ਰਧਾਨ ਨੂੰ ਵਿਦੇਸ਼ੀ ਨੰਬਰ ਤੋਂ ਇਕ ਵਿਅਕਤੀ ਨੇ ਫੋਨ ਕਰ ਕੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : 'ਪ੍ਰੇਮ ਵਿਆਹ' ਕਰਕੇ ਵਸਾਈ ਸੀ ਨਵੀਂ ਦੁਨੀਆ, 2 ਮਹੀਨਿਆਂ ਬਾਅਦ ਹੋਇਆ ਦੁਖ਼ਦਾਈ ਅੰਤ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਸ਼ਿਵ ਸੈਨਾ (ਹਿੰਦੋਸਤਾਨ) ਬਲਾਕ ਜਗਰਾਓਂ ਦੇ ਪ੍ਰਧਾਨ ਰਿੰਪੀ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ 'ਚ ਵਿਅਕਤੀ ਨੇ ਕਿਹਾ ਕਿ 14-15 ਅਗਸਤ ਨੂੰ ਅਸੀਂ ਖਾਲਿਸਤਾਨ ਦਾ ਨੀਂਹ ਰੱਖਣ ਜਾ ਰਹੇ ਹਾਂ ਅਤੇ ਸਾਡੇ ਨਿਸ਼ਾਨੇ ’ਤੇ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਕੁੱਝ ਚੋਣਵੇਂ ਹਿੰਦੂ ਨੇਤਾ ਹਨ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ 54 ਗ੍ਰਿਫ਼ਤਾਰੀਆਂ, 13 ਹੋਰ ਸ਼ੱਕੀਆਂ ਦੀ ਸ਼ਨਾਖ਼ਤ

ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਐੱਸ. ਐੱਸ. ਪੀ. ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਥਾਣਾ ਸਿਟੀ ਜਗਰਾਓਂ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐਡੀਸ਼ਨਲ ਐੱਸ. ਐੱਚ. ਓ. ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਇਸ ਕਾਲ ਨੂੰ ਸਾਈਬਰ ਸੈੱਲ ’ਚ ਭੇਜ ਕੇ ਜਾਂਚ ਕਰਾਂਗੇ ਅਤੇ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ
 


Babita

Content Editor

Related News