ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ

Sunday, Nov 06, 2022 - 03:15 PM (IST)

ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ

ਅੰਮ੍ਰਿਤਸਰ (ਸਰਬਜੀਤ, ਸਾਗਰ, ਅਵਦੇਸ਼))— ਅੰਮ੍ਰਿਤਸਰ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਸਣੇ ਕਈ ਮਹਾਨ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ’ਚ ਸਮਰਥਕ ਮੌਜੂਦ ਰਹੇ।  ਇਥੇ ਦੱਸ ਦੇਈਏ ਕਿ ਇਸ ਦੇ ਪਹਿਲਾਂ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਦਫ਼ਤਰ ਸਾਈਨ ਟ੍ਰੈਵਲ ਤੋਂ ਹੁੰਦੀ ਹੋਈ ਦੁਰਗਿਆਣਾ ਮੰਦਿਰ ਸ਼ਿਵਪੁਰੀ ’ਚ ਪਹੁੰਚੀ।

PunjabKesari

ਘਰ ਵਿਚ ਅੰਤਿਮ ਰਸਮਾਂ ਨਿਭਾਉਣ ਮਗਰੋਂ ਸੁਧੀਰ ਸੂਰੀ ਦੀ ਮਿ੍ਰਤਕ ਦੇਹ ਨੂੰ ਆਖਰੀ ਵਾਰ ਘਰ ਨੇੜੇ ਉਨ੍ਹਾਂ ਵੱਲੋਂ ਬਣਵਾਏ ਗਏ ਸਾਈਂ ਬਾਬਾ ਦੇ ਮੰਦਿਰ ’ਚ ਲਿਜਾਇਆ ਗਿਆ ਸੀ, ਫਿਰ ਇਥੋਂ ਅੰਤਿਮ ਯਾਤਰਾ ਦੁਰਗਿਆਣਾ ਮੰਦਿਰ ਸ਼ਿਵਪੁਰੀ ’ਚ ਸਥਿਤ ਸ਼ਮਸ਼ਾਨਘਾਟ ਪਹੁੰਚੀ, ਜਿੱਥੇ ਨਮ ਅੱਖਾਂ ਨਾਲ ਸੁਧੀਰ ਸੂਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਜਿੱਥੇ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ, ਉਥੇ ਹੀ ਹਰ ਕਿਸੇ ਦੀ ਅੱਖ ਨਮ ਵਿਖਾਈ ਦਿੱਤੀ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਵੱਡੀ ਵਾਰਦਾਤ, 85 ਸਾਲਾ ਬਜ਼ੁਰਗ ਦਾ ਕਤਲ, ਬਾਥਰੂਮ 'ਚੋਂ ਮਿਲੀ ਲਾਸ਼

 

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਵਾਲੇ ਹਿੰਦੂ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ’ਤੇ ਸੂਰੀ ਦਾ ਪਰਿਵਾਰ ਭੜਕ ਗਿਆ ਸੀ ਅਤੇ ਅੰਤਿਮ ਸੰਸਕਾਰ ਤੋਂ ਫਿਰ ਇਨਕਾਰ ਕਰ ਦਿੱਤਾ ਸੀ। ਪਰਿਵਾਰ ਦਾ ਐਲਾਨ ਸੀ ਕਿ ਜਦੋਂ ਤੱਕ ਨਜ਼ਰਬੰਦ ਕੀਤੇ ਗਏ ਹਿੰਦੂ ਆਗੂਆਂ ਨੂੰ ਪੁਲਸ ਨਹੀਂ ਛੱਡਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਬਾਅਦ ਪੁਲਸ ਨੇ ਹਿੰਦੂ ਆਗੂਆਂ ਨੂੰ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਮਗਰੋਂ ਪਰਿਵਾਰ ਅੰਤਿਮ ਸੰਸਕਾਰ ਲਈ ਮੰਨਿਆ ਸੀ। 

PunjabKesari

ਸ਼ਹਿਰ ’ਚ ਕੀਤੇ ਗਏ ਸਖ਼ਤ ਸੁਰੱਖਿਆ ਦੇ ਪ੍ਰਬੰਧ 
ਪਰਿਵਾਰ ਵੱਲੋਂ ਅੰਤਿਮ ਯਾਤਰਾ ਦੇ ਐਲਾਨ ਤੋਂ ਬਾਅਦ ਸ਼ਹਿਰ ’ਚ ਸੁਰੱਖਿਆ ਨੂੰ ਸਖ਼ਤ ਕੀਤਾ ਗਿਆ ਹੈ। ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਸ ਦੀ ਤਾਇਨਾਤੀ ਗਈ ਹੈ। ਇਸ ਮੌਕੇ ਸੁਧੀਰ ਅਮਰ ਰਹੇ ਦੇ ਨਾਅਰੇ ਵੀ ਲਗਾਏ ਗਏ। 

PunjabKesari

ਸੁਧੀਰ ਸੂਰੀ ਦੇ ਮੁਲਜ਼ਮ ਸੰਦੀਪ ਸਿੰਘ ਨੂੰ ਮਿਲ ਚੁੱਕਿਆ 7 ਦਿਨਾਂ ਦਾ ਰਿਮਾਂਡ 
ਅੰਮ੍ਰਿਤਸਰ ਪੁਲਸ ਨੇ ਸ਼ਨੀਵਾਰ ਦੁਪਹਿਰ ਸੁਧੀਰ ਸੂਰੀ ਦੇ ਮੁਲਜ਼ਮ ਸੰਦੀਪ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੰਦੀਪ ਨੂੰ 7 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਨਿਊ ਪ੍ਰਤਾਪ ਨਗਰ ਸਥਿਤ ਸੰਦੀਪ ਦੇ ਘਰ ’ਤੇ ਵੀ ਪੁਲਸ ਦੀ ਰੇਡ ਕੀਤੀ ਗਈ ਸੀ ਪਰ ਉਨ੍ਹਾਂ ਦੇ ਘਰੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੀ। ਕੁਝ ਇਲੈਕਟ੍ਰਾਨਿਕ ਗੈਜ਼ੈਟਸ ਨੂੰ ਪੁਲਸ ਨੇ ਜ਼ਬਤ ਕੀਤਾ ਹੈ, ਜਿਸ ਨੂੰ ਜਾਂਚ ਲਈ ਭੇਜਿਆ ਗਿਆ ਹੈ। 

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News