ਪਾਕਿਸਤਾਨ ''ਚ ਹਿੰਦੂ ਮੰਦਿਰ ਤੋੜੇ ਜਾਣ ''ਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਫੂਕਿਆ ਗਿਆ ਪਾਕਿ ਦਾ ਝੰਡਾ

Sunday, Aug 08, 2021 - 02:36 PM (IST)

ਪਾਕਿਸਤਾਨ ''ਚ ਹਿੰਦੂ ਮੰਦਿਰ ਤੋੜੇ ਜਾਣ ''ਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਫੂਕਿਆ ਗਿਆ ਪਾਕਿ ਦਾ ਝੰਡਾ

ਬਟਾਲਾ : ਬਟਾਲਾ ਦੇ ਗਾਂਧੀ ਚੌਂਕ ਵਿਚ ਅੱਜ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਵਿਰੋਧ ਕਰਦਿਆਂ ਹੋਏ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ। ਬੀਤੇ ਦਿਨੀਂ ਪਾਕਿਸਤਾਨ ਵਿਚ ਧਾਰਮਿਕ ਸਥਾਨਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਇਹ ਝੰਡਾ ਫੂਕਿਆ ਗਿਆ। ਨੰਦ ਸਰੂਪ ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਹਿੰਦੂਆਂ 'ਤੇ ਅਤੇ ਗੁਰਦੁਆਰਾ ਸਾਹਿਬਾਨਾਂ 'ਤੇ ਆਏ ਦਿਨੀਂ ਹਮਲੇ ਹੋ ਰਹੇ ਹਨ, ਜੋ ਕਿ ਬਹੁਤ ਮਾੜੀ ਹਰਕਤ ਹੈ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਜਿਹਾ ਕਰਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚ ਰਿਹਾ ਹੈ, ਜੋ ਕਿਸੇ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੀਰਥ ਰਾਮ ਜ਼ਿਲ੍ਹਾ ਉਪ ਪ੍ਰਧਾਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ਅਜਿਹੀ ਹਰਕਤ ਅੱਗੇ ਤੋਂ ਨਾ ਕਰੇ। 


author

Babita

Content Editor

Related News