ਪੰਜਾਬ ਦੇ ਚੋਣ ਮੈਦਾਨ 'ਚ ਉਤਰੀ 'ਸ਼ਿਵ ਸੈਨਾ', ਐਲਾਨੇ 7 ਉਮੀਦਵਾਰ (ਵੀਡੀਓ)
Thursday, Apr 04, 2019 - 03:19 PM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ, ਇਸ ਨੂੰ ਮੁੱਖ ਰੱਖਦਿਆਂ ਸ਼ਿਵ ਸੈਨਾ ਹਿੰਦੋਸਤਾਨ ਨੇ ਵੀ ਦੇਸ਼ ਦੀਆਂ 50 ਸੀਟਾਂ 'ਤੇ ਆਪਣੇ ਮੋਹਰੇ ਉਕਾਰ ਦਿੱਤੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਸਮੇਤ 8 ਸੀਟਾਂ ਤੇ ਸ਼ਿਵ ਸੈਨਾ ਨੇ ਆਪਣੇ ਉਮੀਦਵਾਰ ਉਤਾਰੇ ਹਨ। ਸ਼ਿਵ ਸੈਨਾ ਹਿੰਦੋਸਤਾਨ ਪਾਰਟੀ ਨੇ ਆਪਣਾ ਚੋਣ ਏਜੰਡਾ ਵੀ ਲੋਕਾਂ ਸਾਹਮਣੇ ਰੱਖਿਆ, ਜਿਨ੍ਹਾਂ 'ਚ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਨੂੰ 781 ਕਰੋੜ ਰੁਪਏ ਦਿਵਾਉਣ, ਗਊ ਹੱਤਿਆ 'ਤੇ ਪੂਰਨ ਬੈਨ ਵਰਗੇ ਮੁੱਦੇ ਸ਼ਾਮਲ ਹਨ।
