ਸ਼ਿਵ ਸੈਨਾ ਨੇ ਕੀਤਾ ਅੱਤਵਾਦ ਖਿਲਾਫ ਰੋਸ ਪ੍ਰਦਰਸ਼ਨ

Wednesday, Nov 01, 2017 - 12:58 AM (IST)

ਸ਼ਿਵ ਸੈਨਾ ਨੇ ਕੀਤਾ ਅੱਤਵਾਦ ਖਿਲਾਫ ਰੋਸ ਪ੍ਰਦਰਸ਼ਨ

ਪਠਾਨਕੋਟ/ਸੁਜਾਨਪੁਰ,  (ਸ਼ਾਰਦਾ, ਹੀਰਾ ਲਾਲ, ਸਾਹਿਲ)-  ਸ਼ਿਵ ਸੈਨਾ (ਬਾ. ਠਾ.) ਵੱਲੋਂ ਅੰਮ੍ਰਿਤਸਰ 'ਚ ਹਿੰਦੂ ਨੇਤਾ ਦੀ ਹੱਤਿਆ ਦੇ ਵਿਰੋਧ 'ਚ ਅੱਜ ਵਿਸ਼ਵਕਰਮਾ ਮੰਦਰ ਚੌਕ 'ਚ ਪੰਜਾਬ ਸੀਨੀਅਰ ਯੂਥ ਪ੍ਰਧਾਨ ਪੁਨੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਅੱਤਵਾਦ ਦੇ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਪੁਨੀਤ ਸਿੰਘ ਅਤੇ ਚੇਅਰਮੈਨ ਰਾਮਮੂਰਤੀ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ 'ਚ ਦਿਨ-ਦਿਹਾੜੇ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ, ਇਸ ਘਟਨਾ ਦੇ ਕਾਰਨ ਪੂਰੇ ਪੰਜਾਬ ਦੇ ਹਿੰਦੂ ਸੰਗਠਨਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਯੋਜਨਾਬੱਧ ਢੰਗ ਨਾਲ ਅੱਤਵਾਦ ਤੇ ਖਾਲਿਸਤਾਨ ਖਿਲਾਫ਼ ਆਵਾਜ਼ ਚੁੱਕਣ ਵਾਲੇ ਹਿੰਦੂ ਨੇਤਾਵਾਂ 'ਤੇ ਹਮਲੇ ਕਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਪੰਜਾਬ 'ਚ 15 ਦਿਨਾਂ 'ਚ ਇਹ ਦੂਸਰੇ ਹਿੰਦੂ ਨੇਤਾ ਦੀ ਹੱਤਿਆ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਹੱਤਿਆਕਾਂਡ 'ਚ ਸ਼ਾਮਲ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਫੜੇ ਅਤੇ ਸੂਬੇ 'ਚ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਰੀਵਿਊ ਕਰ ਕੇ ਉਸ ਨੂੰ ਪੁਖਤਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਨੇਤਾਵਾਂ ਦੇ ਕਾਤਲਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੂਬੇ 'ਚ ਇਸ ਦੇ ਖਿਲਾਫ਼ ਜ਼ੋਰਦਾਰ ਸੰਘਰਸ਼ ਛੇੜਿਆ ਜਾਵੇਗਾ। 
ਇਸ ਮੌਕੇ ਮੰਸ਼ੂ ਮਿਨਹਾਸ, ਸੁਰੇਸ਼ ਕੁਮਾਰ, ਦਿਨੇਸ਼ ਮਹਾਜਨ, ਸ਼ਸ਼ੀ ਭਗਤ, ਬੱਦਰੀ ਮਹਾਜਨ, ਵਿਕਾਸ ਕੁਮਾਰ, ਮੋਨੂ, ਬਿੱਟੂ ਮਹਿਰਾ, ਰਵੀ ਕੁਮਾਰ, ਜੋਨੀ ਕੁਮਾਰ, ਦੀਪਕ ਮਹਾਜਨ, ਸਾਹਿਲ ਕੁਮਾਰ, ਪਵਨ ਕੁਮਾਰ ਆਦਿ ਮੌਜੂਦ ਸਨ। 


Related News