ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

8/30/2020 11:36:18 AM

ਪਟਿਆਲਾ (ਰਾਜੇਸ਼) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਸ ਫਾਰ ਜਸਇਸ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਉਸ ਦੀਆਂ ਸਾਰੀਆਂ ਸਾਜ਼ਿਸ਼ਾਂ ਪੰਜਾਬੀ ਬੁਰੀ ਤਰ੍ਹਾਂ ਨਾਲ ਫੇਲ ਕਰ ਰਹੇ ਹਨ। ਜਿਵੇਂ ਪਹਿਲਾਂ ਉਸ ਨੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਲਾਲਚ ਦਿੱਤਾ ਸੀ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਰੈਫਰੰਡਮ-2020 ਦੀ ਅਰਦਾਸ ਕਰਨ ਨੂੰ ਕਿਹਾ ਸੀ। ਉਸ ਨੇ ਪਹਿਲਾਂ 4 ਜੁਲਾਈ ਨੂੰ ਖਾਲਿਸਤਾਨ ਦੀ ਵੋਟ ਵੀ ਰਜਿਸਟਰਡ ਕਰਨੀ ਸ਼ੁਰੂ ਕੀਤੀ ਸੀ ਪਰ ਪੰਜਾਬੀਆਂ ਨੇ ਸਾਰੇ ਲਾਲਚਾਂ ਨੂੰ ਠੁਕਰਾਉਂਦੇ ਹੋਏ ਗੁਰਪਤਵੰਤ ਸਿੰਘ ਪੰਨੂ ਦੇ ਮੂੰਹ 'ਤੇ ਅਜਿਹੀ ਚਪੇੜ ਮਾਰੀ ਕਿ ਉਹ ਬੁਰੀ ਤਰ੍ਹਾਂ ਬੌਖਲਾ ਗਿਆ। ਇਸ ਦੇ ਚਲਦਿਆਂ 31 ਅਗਸਤ ਨੂੰ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਨੂੰ ਉਡਾਉਣ ਵਾਲੇ ਦਿਲਾਵਰ ਸਿੰਘ ਦੀ ਬਰਸੀ 'ਤੇ ਪੰਜਾਬ ਬੰਦ ਦਾ ਸੱਦਾ ਦਿੱਤਾ, ਜਿਸ ਨੂੰ ਪੰਜਾਬੀਆਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ।

PunjabKesari

ਹਰੀਸ਼ ਸਿੰਗਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਖਾਲਿਸਤਾਨੀ ਸਮਰਥਕ ਨੇ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਜ਼ਬਰਦਸਤੀ ਦੁਕਾਨਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸ਼ਿਵ ਸ਼ੈਨਾ ਵਾਲੇ ਸਾਹਮਣੇ ਖੜ੍ਹੇ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਸ ਫਾਰ ਜਸਟਿਸ ਦਾ ਸਮਰਥਨ ਕਰਨ ਵਾਲਿਆਂ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰੇ ਕਿਉਂਕਿ ਇਹ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਇਹ ਵੀ ਪੜ੍ਹੋ: ਦੁਨੀਆ 'ਚ ਕੋਰੋਨਾ ਫੈਲਾ ਕੇ ਚੀਨ ਨੇ ਖੋਲ੍ਹੇ ਸਕੂਲ-ਕਾਲਜ, ਭਾਰਤ ਸਮੇਤ ਕਈ ਦੇਸ਼ਾਂ 'ਚ ਅਜੇ ਵੀ ਪਾਬੰਦੀ

ਹਰੀਸ਼ ਸਿੰਗਲਾ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਲਈ ਖ਼ਤਰਾ ਬਣੇ ਗੁਰਪਤਵੰਤ ਸਿੰਘ ਪੰਨੂ ਦਾ ਜੋ ਵਿਅਕਤੀ ਗਲਾ ਕੱਟ ਕੇ ਲੈ ਕੇ ਆਵੇਗਾ, ਉਸ ਨੂੰ ਸ਼ਿਵ ਸੈਨਾ ਵੱਲੋਂ 11 ਲੱਖ ਦਾ ਇਨਾਮ ਦਿੱਤਾ ਜਾਵੇਗਾ। ਜਿਹੜਾ ਵਿਅਕਤੀ ਉਸ ਦਾ ਮੂੰਹ ਕਾਲਾ ਕਰੇਗਾ, ਉਸ ਨੂੰ 51 ਹਜ਼ਾਰ ਦਾ ਇਨਾਮ ਅਤੇ ਜੋ ਗੁਰਪਤਵੰਤ ਪੰਨੂ ਦੀਆਂ ਲੱਤਾਂ ਤੋੜੇਗਾ ਉਸ ਨੂੰ 1 ਲੱਖ ਰੁਪਏ ਇਨਾਮ ਅਤੇ ਜੋ ਪੁਲਸ ਅਫ਼ਸਰ ਉਸ ਨੂੰ ਭਾਰਤੀ ਜੇਲ 'ਚ ਬੰਦ ਕਰੇਗਾ, ਉਸ ਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੈਟਰੋਲ ਦੀਆਂ ਕੀਮਤਾਂ ਚੜੀਆਂ ਰਿਕਾਰਡ ਉਚਾਈ 'ਤੇ, ਇਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਹਰੀਸ਼ ਸਿੰਗਲਾ ਨੇ ਗੁਰਪਤਵੰਤ ਸਿੰਘ ਪੰਨੂ ਦੀ 31 ਅਗਸਤ ਦੀ ਚਿਤਾਵਨੀ ਨੂੰ ਸਵੀਕਾਰ ਕਰਦੇ ਹੋਏ ਐਲਾਨ ਕੀਤਾ ਕਿ ਸ਼ਿਵ ਸੈਨਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਸ਼ਰਧਾਂਜਲੀ ਭੇਟ ਕਰਨਗੇ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਸਿੱਖ ਧਰਮ ਤੋਂ ਤੁਰੰਤ ਬਾਹਰ ਕੀਤਾ ਜਾਵੇ।


cherry

Content Editor cherry