ਪੁਲਸ ਵਲੋਂ ਸੁੱਚਾ ਸਿੰਘ ਲੰਗਾਹ ਅਦਾਲਤ ''ਚ ਪੇਸ਼, 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ''ਤੇ ਭੇਜਿਆ
Friday, Oct 13, 2017 - 12:55 PM (IST)
ਗੁਰਦਾਸਪੁਰ (ਵਿਨੋਦ, ਦੀਪਕ) : ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬਲਾਤਕਾਰੀ ਦੋਸ਼ੀ ਸੁੱਚਾ ਸਿੰਘ ਲੰਗਾਹ ਨੂੰ ਸ਼ੁੱਕਰਵਾਰ ਨੂੰ ਸਿਟੀ ਪੁਲਸ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਸੀ.ਜੇ.ਐੱਮ ਮੋਹਿਤ ਬਾਂਸਲ ਦੀ ਅਦਾਲਤ ਵਿਚ ਭਾਰੀ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਇਸ ਦੌਰਾਨ ਮਾਨਯੋਗ ਅਦਾਲਤ ਵਲੋਂ ਸੁੱਚਾ ਸਿੰਘ ਲੰਗਾਹ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਵਿਧਵਾ ਮਹਿਲਾ ਨਾਲ ਰੇਪ ਕਰਨ ਅਤੇ ਉਸ ਧਮਕਾਉਣ ਦਾ ਕਈ ਧਾਰਾਵਾਂ ਹੇਠ 29 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੰਗਾਹ ਵੱਲੋਂ 4 ਅਕਤੂਬਰ ਨੂੰ ਗੁਰਦਾਸਪੁਰ ਦੀ ਮਾਨਯੋਗ ਸੀ.ਜੇ.ਐੱਮ ਮੋਹਿਤ ਬਾਂਸਲ ਦੀ ਕੋਰਟ ਵਿਚ ਆਤਮਸਮਰਣ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਲੰਗਾਹ ਲਗਾਤਾਰ ਪੁਲਸ ਰਿਮਾਂਡ 'ਤੇ ਚੱਲਦੇ ਆ ਰਹੇ ਸਨ।
