ਚੋਰਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਗੋਲਕ ਤੋੜ ਕੇ ਕੀਤੀ ਚੋਰੀ

Sunday, Oct 29, 2017 - 10:48 AM (IST)

ਚੋਰਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਗੋਲਕ ਤੋੜ ਕੇ ਕੀਤੀ ਚੋਰੀ

ਗੁਰੂ ਕਾ ਬਾਗ (ਭੱਟੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਚੋਰਾਂ ਵੱਲੋਂ ਗੋਲਕ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਗੋਲਕ ਤੋੜ ਕੇ 'ਚ ਪਈ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਝੰਡੇਰ ਦੇ ਐੱਸ. ਐੱਚ. ਓ. ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਪਿਛਲੀ ਸਾਈਡ 'ਤੇ ਲੱਗੇ ਤਿੰਦਰੇ ਨੂੰ ਤੋੜ ਕੇ ਗੋਲਕ 'ਚੋਂ ਨਕਦੀ ਚੋਰੀ ਕੀਤੀ ਹੈ। ਪੁਲਸ ਥਾਣਾ ਝੰਡੇਰ ਨੇ ਮਾਮਲਾ ਦਰਜ ਕਰ ਕੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਨੇ ਮੈਨੇਜਰ ਗੁਰਦੇਵ ਸਿੰਘ ਮਾਨ, ਅਕਾਊਂਟੈਂਟ ਜਗਜੀਤ ਸਿੰਘ ਵਰਨਾਲੀ ਆਦਿ ਨਾਲ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸਾਰੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ।


Related News