ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ; ਕੀਤੀਆਂ ਅਹਿਮ ਮੰਗਾਂ

Friday, Jun 26, 2020 - 05:51 PM (IST)

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ; ਕੀਤੀਆਂ ਅਹਿਮ ਮੰਗਾਂ

ਸੰਗਰੂਰ(ਬੇਦੀ,ਵਿਜੈ ਕੁਮਾਰ ਸਿੰਗਲਾ) - ਸ਼ੋ੍ਮਣੀ ਅਕਾਲੀ ਦਲ ਸਨਅਤ ਅਤੇ ਵਪਾਰ ਵਿੰਗ ਸੰਗਰੂਰ ਵਲੋਂ ਪੰਜਾਬ ਦੇ ਗਵਰਨਰ ਸਾਹਬ ਦੇ ਨਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੈਮੋਰੰਡਮ ਦਿੱਤਾ। ਜਿਸ ਵਿਚ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਲੰਮੇ ਸਮੇਂ ਲਈ ਲਾਕਡਾਊਨ (ਕਰਫ਼ਿਊ) ਲਾਏ ਜਾਣ ਕਾਰਨ ਇੰਡਸਟਰੀ ਅਤੇ ਵਪਾਰ ਠੱਪ ਹੋੋ ਕੇ ਰਹਿ ਗਿਆ ਹੈ। ਇਸ ਨੂੰ ਦੁਬਾਰਾ ਪੈਰਾਂ ਸਿਰ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਮਦਦ ਕਰਨ ਦੀ ਬਜਾਏ ਹੋਰ ਬੋਝ ਪਾਇਆ ਜਾ ਰਿਹਾ ਹੈ।

ਸ਼ੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸਰਕਾਰ ਲਾਕਡਾਊਨ ਦੇ ਸਮੇਂ ਦਾ ਬਿਜਲੀ ਬਿੱਲ ਮੁਆਫ਼ ਕਰੇ ,ਐਵਰੇਜ ਬਿੱਲਾਂ ਦੀ ਵਸੂਲੀ ਬੰਦ ਕਰੇ, ਇੰਡਸਟਰੀ ਅਤੇ ਦੁਕਾਨਦਾਰਾਂ ਦੇ ਮੁਲਾਜਮਾਂ ਦੀ ਤਨਖ਼ਾਹ ਦੇਵੇ, ਜੀ.ਐਸ.ਟੀ. ਦਾ ਰਿਫ਼ੰਡ ਤੁਰੰਤ ਜਾਰੀ ਕਰੇ ,ਪੈਟਰੋਲ ਡੀਜ਼ਲ 'ਤੇ ਲਾਇਆ ਸੈੈਸ ਵਾਪਸ ਲਵੇ, ਸਥਾਨਕ ਟੈਕਸਾਂ ਦਾ ਭਾਰ ਘਟਾਵੇ, ਪਰਵਾਸੀ ਮਜ਼ਦੂਰਾਂ ਨੂੰ ਵਾਪਸ ਬੁਲਾਵੇ, ਰਾਇਸ ਮਿੱਲਾਂ ਨੂੰ ਸਕਿਉਰਿਟੀ ਵਾਪਸ ਕਰੇ, ਬਾਰਦਾਨੇ ਦੀ ਪੈਮੇਂਟ ਜਾਰੀ ਕਰਨ ਲਈ ਰਾਜਪਾਲ ਸਾਹਿਬ ਸਰਕਾਰ ਨੂੰ ਹਦਾਇਤ ਕਰਨ।

ਇਸ ਮੌਕੇ ਹਰੀ ਸਿੰਘ ਪ੍ਰੀਤ  ਕੰਬਾਇਨ ਹਲਕਾ ਇੰਚਾਰਜ ਧੂਰੀ, ਵਿਨਰਜੀਤ ਸਿੰਘ ਖਡਿਆਲ ਬੁਲਾਰਾ ਸ਼ੋਮਣੀ ਅਕਾਲੀ ਦਲ, ਰਾਜਿੰਦਰ ਦੀਪਾ ਸੁਨਾਮ ਸਪੋਕਸਮੈਨ ਸ਼ੋਮਣੀ ਅਕਾਲੀ ਦਲ,ਰਾਵਿੰਦਰ ਸਿੰਘ ਚੀਮਾ ਸਾਬਕਾ ਵਾਇਸ ਚੈਅਰਮੈਨ ਮੰਡੀ ਬੋਰਡ ਅਤੇ ਹੋਰ ਸਨਅਤਕਾਰ ਵਿਉਪਾਰੀ ਆਗੂ ਹਾਜ਼ਰ ਸਨ।

 


author

Harinder Kaur

Content Editor

Related News