NDA ਤੋ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਕੇਂਦਰ ਨੇ ਬਜਟ ਵਿਚ ਕੀਤੀ ਕਿਸਾਨਾਂ ਦੀ ਅਣਦੇਖੀ

Friday, Feb 01, 2019 - 07:58 PM (IST)

NDA ਤੋ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਕੇਂਦਰ ਨੇ ਬਜਟ ਵਿਚ ਕੀਤੀ ਕਿਸਾਨਾਂ ਦੀ ਅਣਦੇਖੀ

ਚੰਡੀਗਡ਼੍ਹ, (ਭੁੱਲਰ)-ਐੱਨ. ਡੀ. ਏ. ਤੋਂ ਨਾਰਾਜ਼ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੇਂਦਰੀ ਬਜਟ ਵਿਚ ਸਰਕਾਰ ਉਤੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਦੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਬਜਟ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਛੱਡ ਕੇ ਬਾਕੀ ਵਰਗਾਂ ਲਈ ਇਹ ਬਜਟ ਚੰਗਾ ਹੈ। ਉਨ੍ਹਾਂ ਕਿਹਾ ਕਿ ਭਾਵੇਂ 2 ਹੈਕਟੇਅਰ ਤੋਂ ਘੱਟ ਵਾਲੇ ਕਿਸਾਨਾਂ ਦੇ ਖਾਤੇ ’ਚ 6 ਹਜ਼ਾਰ ਰੁਪਏ ਪ੍ਰਤੀ ਸਾਲ ਪਾਉਣ ਦਾ ਕਦਮ ਚੁੱਕਿਆ ਗਿਆ ਹੈ ਪਰ ਕਿਸਾਨਾਂ ਲਈ ਹੋਰ ਕਾਫ਼ੀ ਕੁੱਝ ਕਰਨ ਦੀ ਲੋੜ ਸੀ।

ਚੰਦੂਮਾਜ਼ਰਾ ਨੇ ਕਿਹਾ ਕਿ ਫਸਲੀ ਬੀਮਾ ਯੋਜਨਾ ਵਿਚ ਵੀ ਸੁਧਾਰ ਕਰਨ ਦਾ ਕਦਮ ਚੱਕਣਾ ਚਾਹੀਦਾ ਸੀ। ਇਸੇ ਤਰ੍ਹਾਂ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਰਾਹਤ ਦੀ ਲੋਡ਼ ਸੀ। ਭਾਂਵੇ ਸਰਕਾਰ ਵਲੋਂ ਦੋ ਏਕਡ਼ ਵਾਲੇ ਦਰਮਿਆਨੇ ਕਿਸਾਨਾਂ ਨੂੰ 6000 ਰੁਪਏ ਤੱਕ ਦੀ ਸਿੱਧੀ ਬੈਂਕ ਖਾਤਿਆਂ ਰਾਹੀ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਕਾਰਗਰ ਸਹਾਈ ਹੌਵੇਗੀ, ਪੰਤੂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਯਕੀਨੀ ਬਣਾਉਣ ਵਿੱਚ ਮੱਦਈ ਸਾਬਿਤ ਨਹੀਂ ਹੌਵੇਗੀ। ਖੇਤ ਮਜਦੂਰਾਂ ਲਈ ਵੀ ਵਿਸ਼ੇਸ਼ ਰਾਹਤ ਦੀ ਲੋੜ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਵਿਆਜਮੁਕਤ ਕਰਜ਼ਾ ਦਿੱਤਾ ਜਾਣਾ ਚਾਹੀਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਉਹ ਬਜਟ ’ਤੇ ਬਹਿਸ ਦੌਰਾਨ ਇਹ ਮਾਮਲੇ ਰੱਖਣਗੇ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਸੁਝਾਅ ਦੇਣਗੇ। ਚੰਦੂਮਾਜਰਾ ਨੇ ਕਿਹਾ ਕਿ ਕਿਹਾ ਦੇਸ਼ ਦੇ ਛੋਟੇ ਵਪਾਰੀਆਂ ਜਾਂ ਮੱਧ ਵਰਗ ਵਾਲੇ ਪੰਜ ਲੱਖ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਇਨਕਮ ਟੈਕਸ ਦੇ ਵਾਧੂ ਬੋਝ ਦੀ ਛੂਟ ਆਮ ਨਾਗਰਿਕ ਲਈ ਲਾਭਦਾਇਕ ਸਾਬਿਤ ਹੌਵੇਗੀ।


author

DILSHER

Content Editor

Related News