1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?
Sunday, Jun 13, 2021 - 08:00 PM (IST)
ਜਲੰਧਰ (ਨਰੇਸ਼ ਅਰੋੜਾ)- ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾਏ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਕ ਸਵਾਲ ਉੱਠ ਰਿਹਾ ਹੈ ਕਿ ਇਸ ਗਠਜੋੜ ਨਾਲ ਕਿਸ ਦਾ ਫਾਇਦਾ ਹੋਵੇਗਾ। ਕੀ ਸ਼੍ਰੋਮਣੀ ਅਕਾਲੀ ਦਲ ਬਸਪਾ ਸਹਾਰੇ ਦਲਿਤ ਵੋਟਰਾਂ ਨੂੰ ਆਕਰਸ਼ਿਤ ਕਰ ਸਕੇਗਾ ਜਾਂ ਅਕਾਲੀ ਦਲ ਦੇ ਵੋਟ ਬੈਂਕ ਸਹਾਰੇ ਸੂਬੇ ਦੀ ਸਿਆਸਤ ਵਿਚ ਸਿਫਰ ’ਤੇ ਪਹੁੰਚ ਚੁੱਕੀ ਬਸਪਾ ਮੁੜ ਉੱਠ ਖੜ੍ਹੀ ਹੋ ਸਕੇਗੀ।
ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ
1992 ਅਤੇ 1996 ਸੀ ਬਸਪਾ ਦਾ ਸੁਨਹਿਰੀ ਦੌਰ
ਬਸਪਾ ਲਈ 1992 ਦੀਆਂ ਵਿਧਾਨ ਸਭਾ ਚੋਣਾਂ ਅਤੇ 1996 ਦੀਆਂ ਲੋਕ ਸਭਾ ਚੋਣਾਂ ਸੁਨਹਿਰੀ ਦੌਰ ਸੀ। ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਪੰਜਾਬ ਨਾਲ ਹੀ ਸਬੰਧ ਰੱਖਦੇ ਸਨ ਅਤੇ ਪਾਰਟੀ ਦੇ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਨੇ ਦਲਿਤਾਂ ਵਿਚ ਸਿਆਸੀ ਚੇਤਨਾ ਪੈਦਾ ਕੀਤੀ ਤਾਂ ਉਸ ਦੌਰਾਨ ਪਾਰਟੀ ਨੇ ਪੰਜਾਬ ਵਿਚ ਚੰਗੀ ਜਗ੍ਹਾ ਬਣਾ ਲਈ ਸੀ ਅਤੇ 1992 ਦੀਆਂ ਚੋਣਾਂ ਵਿਚ 9 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। 1992 ਵਿਚ ਬਸਪਾ ਦੇ ਉਭਾਰ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੇ 1996 ਦੀ ਲੋਕ ਸਭਾ ਚੋਣ ਬਸਪਾ ਨਾਲ ਮਿਲ ਕੇ ਲੜੀ ਸੀ ਅਤੇ ਬਸਪਾ ਨੂੰ 4 ਸੀਟਾਂ ਦਿੱਤੀਆਂ ਸਨ। ਇਸ ਚੋਣ ਵਿਚ ਬਸਪਾ ਨੇ 3 ਲੋਕ ਸਭਾ ਸੀਟਾਂ ’ਤੇ ਕਬਜ਼ਾ ਕਰ ਲਿਆ ਸੀ। ਉਸ ਚੋਣ ਵਿਚ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ, ਹਰਭਜਨ ਲਾਖਾ ਫਿਲੌਰ ਤੋਂ ਅਤੇ ਮੋਹਨ ਸਿੰਘ ਫਲੀਆਂ ਵਾਲਾ ਫਿਰੋਜ਼ਪੁਰ ਸੀਟ ਤੋਂ ਚੋਣ ਜਿੱਤ ਕੇ ਸੰਸਦ ’ਚ ਪਹੁੰਚੇ ਸਨ।
ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ
1997 ਤੋਂ ਡਿੱਗਿਆ ਗ੍ਰਾਫ, ਹੁਣ ਧਰਾਤਲ ’ਤੇ ਪਹੁੰਚੀ ਪਾਰਟੀ
1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਟੁੱਟ ਗਿਆ ਸੀ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਹੱਥ ਮਿਲਾ ਲਿਆ। ਅਕਾਲੀ ਦਲ ਨਾਲੋਂ ਗਠਜੋੜ ਟੁੱਟਦਿਆਂ ਹੀ ਬਸਪਾ 1997 ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਈ ਅਤੇ ਉਸ ਨੂੰ ਸਿਰਫ਼ ਇਕ ਸੀਟ ਮਿਲੀ। ਉਸ ਦਾ ਵੋਟ ਸ਼ੇਅਰ ਵੀ 1992 ਦੇ 16.32 ਫ਼ੀਸਦੀ ਤੋਂ ਡਿੱਗ ਕੇ 1997 ਵਿਚ 6.37 ਫ਼ੀਸਦੀ ’ਤੇ ਆ ਗਿਆ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਬਸਪਾ ਕਦੇ ਉੱਠ ਨਹੀਂ ਸਕੀ। ਉਸ ਦਾ ਵੋਟ ਸ਼ੇਅਰ ਲਗਾਤਾਰ ਡਿੱਗਦਾ ਗਿਆ।
ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ
ਅਕਾਲੀ ਦਲ ਨੇ ਹੀ ਤੋੜੀ ਬਸਪਾ, ਹੁਣ ਉਸੇ ਨਾਲ ਗਠਜੋੜ
ਅਸਲ ’ਚ ਪੰਜਾਬ ਵਿਚ ਬਸਪਾ ਦੇ ਡਿੱਗਦੇ ਗ੍ਰਾਫ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਰਣਨੀਤੀ ਹੀ ਜ਼ਿੰਮੇਵਾਰ ਹੈ। 1997 ਵਿਚ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਇਕ-ਇਕ ਕਰ ਕੇ ਬਸਪਾ ਦੇ ਵੱਡੇ ਨੇਤਾਵਾਂ ਨੂੰ ਤੋੜਨਾ ਸ਼ੁਰੂ ਕੀਤਾ। ਇਸੇ ਰਣਨੀਤੀ ਤਹਿਤ ਅਕਾਲੀ ਦਲ ਨੇ ਪਵਨ ਕੁਮਾਰ ਟੀਨੂੰ ਅਤੇ ਅਵਿਨਾਸ਼ ਚੰਦਰ ਵਰਗੇ ਵੱਡੇ ਨੇਤਾ ਅਕਾਲੀ ਦਲ ਵਿਚ ਸ਼ਾਮਲ ਕਰ ਲਏ ਅਤੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ। ਅਵਿਨਾਸ਼ ਚੰਦਰ ਕਰਤਾਰਪੁਰ ਸੀਟ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਅਤੇ ਪਵਨ ਕੁਮਾਰ ਟੀਨੂੰ ਹੁਣ ਵੀ ਆਦਮਪੁਰ ਸੀਟ ਤੋਂ ਪਾਰਟੀ ਦੇ ਵਿਧਾਇਕ ਹਨ ਪਰ ਹੁਣ ਬਦਲੀ ਸਿਆਸਤ ਦਰਮਿਆਨ ਭਾਜਪਾ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਇਕ ਵਾਰ ਮੁੜ ਬਸਪਾ ਨਾਲ ਹੱਥ ਮਿਲਾਇਆ ਹੈ।
ਇਹ ਵੀ ਪੜ੍ਹੋ: ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ
ਬਸਪਾ ਦਾ ਡਿੱਗਦਾ ਵੋਟ ਸ਼ੇਅਰ
ਸਾਲ | ਸੀਟਾਂ ਲੜੀਆਂ | ਸੀਟਾਂ ਜਿੱਤੀਆਂ | ਵੋਟ ਫ਼ੀਸਦੀ |
1992 | 105 | 9 | 16.32 |
1997 | 67 | 1 | 6.37 |
2002 | 100 | 0 | 5.69 |
2007 | 115 | 0 | 4.13 |
2012 | 117 | 0 | 4. 20 |
2017 | 111 | 0 | 1.52 |
ਇਹ ਵੀ ਪੜ੍ਹੋ: ਲਾਕਡਾਊਨ ’ਚ ਪੰਜਾਬ ਰੋਡਵੇਜ ਨੇ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਦਿੱਤੀ ਇਹ ਵੱਡੀ ਰਾਹਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ