ਗੁਰੂਆਂ ਦੇ ਦਰਸਾਏ ਮਾਰਗ ''ਤੇ ਚੱਲਣਾ ਸਮੇਂ ਦੀ ਮੁੱਖ ਲੋੜ : ਰੱਖੜਾ

Sunday, Dec 31, 2017 - 09:21 AM (IST)

ਰੱਖੜਾ (ਰਾਣਾ)-ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਚਾਰੇ ਲਾਲਾਂ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਰੱਖੜਾ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਬਾਬਾ ਬਲਕਾਰ ਸਿੰਘ ਰੱਖੜਾ ਵਾਲਿਆਂ ਵੱਲੋਂ ਗੁਰਬਾਣੀ ਵਿਆਖਿਆ ਰਾਹੀਂ ਸੰਗਤਾਂ ਨੂੰ ਮਾਤਾ ਗੁਜਰ ਕੌਰ ਤੇ ਚਾਰੇ ਲਾਲਾਂ ਦੀ ਕੁਰਬਾਨੀ ਬਾਰੇ ਜਾਣੂ ਕਰਵਾਇਆ।
ਸਮਾਪਤੀ ਸਮਾਗਮਾਂ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਪਹੁੰਚੇ ਅਤੇ ਪਿਛਲੇ ਦਿਨਾਂ ਤੋਂ ਚੱਲ ਰਹੇ ਲੰਗਰਾਂ ਵਿਚ ਸੇਵਾ ਵੀ ਕੀਤੀ। ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਨੇ ਯੂ. ਐੱਸ. ਏ. ਤੋਂ ਬਲੈਕ ਪਿੰ੍ਰਸ ਫ਼ਿਲਮ ਦੇ ਪ੍ਰੋਡਿਊਸਰ ਪਰਵਿੰਦਰ ਸਿੰਘ ਜੰਡੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਰੱਖੜਾ ਤੇ ਕਰਮਜੀਤ ਰੱਖੜਾ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਰੱਖੜਾ ਨੇ ਕਿਹਾ ਕਿ ਸਮੁੱਚੇ ਨੌਜਵਾਨਾਂ ਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ, ਜਿਨ੍ਹਾਂ ਸਿੱਖ ਪੰਥ ਲਈ ਵੱਡੀਆਂ ਕੁਰਬਾਨੀਆਂ ਕਰ ਕੇ ਕੌਮ ਨੂੰ ਇਹ ਮਾਣ ਬਖਸ਼ਿਆ ਹੈ। ਪਰਵਿੰਦਰ ਜੰਡੂ ਯੂ. ਐੱਸ. ਏ. ਨੇ ਕਿਹਾ ਕਿ ਸਿੱਖ ਸੰਗਤ ਵਲੋਂ ਲੰਗਰਾਂ ਅਤੇ ਗੁਰਬਾਣੀ ਦੇ ਪਾਠਾਂ ਦੀਆਂ ਲੜੀਆਂ ਚਲਾਉਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਇੰਦਰਜੀਤ ਰੱਖੜਾ, ਨਾਹਰ ਸਿੰਘ, ਜਰਨੈਲ ਸਿੰਘ, ਮਦਨ ਸਿੰਘ ਸਾਬਕਾ ਸਰਪੰਚ ਆਦਿ ਵੀ ਮੌਜੂਦ ਸਨ।


Related News