ਸੁਖਬੀਰ ਦੇ ਤਿੱਖੇ ਬੋਲ, ਸੋਸ਼ਲ ਮੀਡੀਆ ''ਤੇ ਵਾਇਰਲ!

Monday, Dec 11, 2017 - 11:30 AM (IST)

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਲ ਹੀ ਵਿਚ ਅਕਾਲੀ ਨੇਤਾਵਾਂ 'ਤੇ ਝੂਠੇ ਪਰਚੇ ਦਰਜ ਕਰਨ 'ਤੇ ਕੈਪਟਨ ਸਰਕਾਰ ਤੇ ਪੰਜਾਬ ਪੁਲਸ ਦੀ ਖੂਬ ਖਿਚਾਈ ਕਰਦਿਆਂ ਤਿੱਖੇ ਬੋਲਾਂ ਵਾਲੇ ਭਾਸ਼ਣ ਦੀ ਵੀਡੀਓ ਵਟਸਐਪ 'ਤੇ ਖੂਬ ਦੇਖੀ ਤੇ ਸੁਣੀ ਜਾ ਰਹੀ ਹੈ, ਜਿਸ ਵਿਚ ਸੁਖਬੀਰ ਪੰਜਾਬ ਪੁਲਸ ਨੂੰ ਸਰਕਾਰ ਆਉਣ 'ਤੇ ਬੰਦੇ ਬਣਾਉਣ ਤੇ ਬਦਲਾ ਲੈਣ ਅਤੇ ਹੋਰ ਕਈ ਅਜਿਹੇ ਸ਼ਬਦ ਬੋਲਦੇ ਹੋਏ ਦਿਖਾਈ ਦਿੰਦੇ ਹਨ, ਜਿਸ ਨਾਲ ਅਕਾਲੀ ਆਗੂਆਂ ਵਿਚ ਜੋਸ਼ ਭਰਿਆ ਜਾ ਸਕੇ। ਇਸ ਵੀਡੀਓ ਨੂੰ ਲੈ ਕੇ ਜਿਥੇ ਆਮ ਲੋਕ ਕਈ ਤਰ੍ਹਾਂ ਦੀ ਚਰਚਾ ਕਰ ਕੇ ਕੁਮੈਂਟ ਕੱਸ ਰਹੇ ਹਨ, ਓਥੇ ਅਕਾਲੀ ਨੇਤਾ ਆਪਣੇ ਬਹਾਦਰ ਪ੍ਰਧਾਨ ਵੱਲੋਂ ਵਰਕਰਾਂ ਦੀ ਮਦਦ ਲਈ ਵੱਡਾ ਹਾਅ ਦਾ ਨਾਅਰਾ ਮਾਰਨ ਲਈ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਪੁਲਸ ਨੂੰ ਬਾਂਹ ਕੱਢ ਕੇ ਚੈਲੇਂਜ ਕਰਦੇ ਹੋਏ ਦਿਖਾਈ ਦਿੱਤੇ ਕਿ ਆਓ ਮੈਨੂੰ ਗ੍ਰਿਫਤਾਰ ਕਰੋ ਜੇ ਤੁਹਾਡੇ ਵਿਚ ਦਮ ਹੈ ਤਾਂ। ਕਈ ਪੁਲਸ ਅਧਿਕਾਰੀਆਂ ਦੇ ਨਾਂ ਲੈ ਕੇ ਵੀ ਉਹ ਆਪਣੀ ਗੱਲ 'ਤੇ ਉਨ੍ਹਾਂ ਖਿਲਾਫ ਭੜਾਸ ਕੱਢਦੇ ਦਿਖਾਈ ਦੇ ਰਹੇ ਹਨ। ਸ. ਬਾਦਲ ਨੇ ਇਕ ਧਰਨਾ ਲਾ ਕੇ ਪੰਜਾਬ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਉਨ੍ਹਾਂ ਕੋਲ ਆਪੋਜ਼ੀਸ਼ਨ ਦੀ ਕੁਰਸੀ ਨਹੀਂ ਪਰ ਵਰਕਰਾਂ ਦੀ ਤਾਕਤ ਆਪੋਜ਼ੀਸ਼ਨ ਦੀ ਕੁਰਸੀ ਨਾਲੋਂ ਵੱਡੀ ਹੈ।


Related News