ਯੂਕ੍ਰੇਨ ’ਚ ਫਸੇ ਸ਼ੇਰਪੁਰ ਦੇ 2 ਹੋਰ ਵਿਦਿਆਰਥੀ, ਡੂੰਘੀ ਚਿੰਤਾ ''ਚ ਡੁੱਬੇ ਮਾਪੇ
Monday, Feb 28, 2022 - 12:17 PM (IST)
ਸ਼ੇਰਪੁਰ (ਅਨੀਸ਼) : ਯੂਕ੍ਰੇਨ ਅਤੇ ਰੂਸ ਦੀ ਹੋ ਰਹੀ ਲੜਾਈ ਦੇ ਚਿੰਤਾਜਨਕ ਹੁੰਦੇ ਜਾ ਰਹੇ ਹਾਲਾਤ ਕਾਰਨ ਜੋ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਯੂਕ੍ਰੇਨ ਗਏ ਹੋਏ ਹਨ, ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਡੁੱਬੇ ਹੋਏ ਹਨ। ਇਸ ਤਰ੍ਹਾਂ ਸ਼ੇਰਪੁਰ ਦਾ ਇਸ਼ਕਿੰਦਰਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਜੋ ਬੀ. ਬੀ. ਏ. ਦੀ ਪੜ੍ਹਾਈ ਕਰਨ ਗਿਆ ਹੋਇਆ ਹੈ, ਉੱਥੇ ਫਸਿਆ ਹੋਇਆ ਹੈ, ਜਿੱਥੇ ਜੰਗ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਮੁੰਡੇ ਦੇ ਪਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ ਪਰ ਉਹ ਸੁਰੱਖਿਆ ਦੇ ਪੱਖ ਤੋਂ ਮੰਗ ਕਰ ਦੇ ਹਨ ਕਿ ਉਨ੍ਹਾਂ ਦੇ ਬੱਚੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਜੇਲ੍ਹ ’ਚ ਗੁਰਬਾਣੀ ਦਾ ਪਾਠ ਕਰ ਰਹੇ 'ਮਜੀਠੀਆ', ਪੜ੍ਹ ਰਹੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ
ਇਸੇ ਤਰ੍ਹਾਂ ਨੇੜਲੇ ਪਿੰਡ ਖੇੜੀ ਕਲਾਂ ਦਾ ਇਕ ਵਿਦਿਆਰਥੀ ਦੀਪਇੰਦਰ ਸਿੰਘ ਪੁੱਤਰ ਮਾਸਟਰ ਬਲਦੇਵ ਸਿੰਘ ਜੋ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਹੋਇਆ ਹੈ ਅਤੇ ਲਾਸਟ ਈਅਰ ਦਾ ਵਿਦਿਆਰਥੀ ਹੈ। ਉਹ ਵੀ ਯੂਕ੍ਰੇਨ ਵਿਚ ਫਸਿਆ ਹੋਇਆ ਹੈ। ਇਸ ਤਰ੍ਹਾਂ ਉਸ ਦੇ ਮਾਪਿਆਂ ਨੇ ਵੀ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਜਲਦ ਭਾਰਤ ਲਿਆਉਣ ਲਈ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਸਬਾ ਸ਼ੇਰਪੁਰ ਦਾ ਵਿਦਿਆਰਥੀ ਅਨੁਰਾਗ ਸਿੰਗਲਾ ਵੀ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੁੱਖ ਸੈਰ-ਸਪਾਟਾ ਥਾਵਾਂ ਲਈ ਹੁਣ ਆਨਲਾਈਨ ਕਰੋ ਬੁਕਿੰਗ, ਪਲੇਅ ਸਟੋਰ 'ਤੇ ਮੁਹੱਈਆ ਹੋਈ ਐਪ
ਵਿਦਿਆਰਥੀਆਂ ਦੀ ਸਰੁੱਖਿਆ ਯਕੀਨੀ ਬਣਾਵੇ ਮੋਦੀ ਸਰਕਾਰ
ਇਸ ਸਬੰਧੀ ਸਵਰਨਕਾਰ ਸੰਘ ਦੇ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਵਿਦਿਆਰਥੀਆਂ ਦੀ ਸਰੁੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਜਲਦ ਤੋਂ ਜਲਦ ਸਹੀ-ਸਲਾਮਤ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਦਾ ਪਬ੍ਰੰਧ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ