ਸ਼ੇਰਪੁਰ ਦੀ ਧੀ ਨੇ ਆਸਟਰੇਲੀਆ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਪ੍ਰਾਪਤ ਕੀਤੀ ਲਾਅ 'ਚ ਪ੍ਰੈਕਟਿਸ ਕਰਨ ਦੀ ਡਿਗਰੀ
Friday, Jun 04, 2021 - 03:16 PM (IST)
ਸ਼ੇਰਪੁਰ (ਅਨੀਸ਼): ਕਸਬਾ ਸ਼ੇਰਪੁਰ ਦੀ ਜੰਮਪਲ ਡਾ. ਰਿਸੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਨੇ ਆਸ੍ਰੇਟਲੀਆ ਵਿਚ ਸੁਪਰੀਮ ਕੋਰਟ ਆਫ਼ ਨਿਊ ਸਾਊਥ ਵਾਲਸ਼ ਵਿਚ ਲਾਅ ਪ੍ਰੈਕਟਿਸ ਕਰਨ ਦੀ ਡਿਗਰੀ ਪ੍ਰਾਪਤ ਕਰਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਰਿਸੂ ਗਰਗ ਨੇ ਪੇਂਡੂ ਖ਼ੇਤਰ ’ਚੋਂ ਉਠਕੇ ਪੰਜਾਬ ਯੂਨੀਵਿਰਸਟੀ ਤੋਂ ਐੱਲ.ਐੱਲ.ਬੀ. ਰਾਜੀਵ ਗਾਂਧੀ ਯੂਨੀਵਿਰਸਟੀ ਤੋਂ ਐੱਲ.ਐੱਲ.ਐੱਮ. ’ਚ ਗੋਲਡ ਮੈਡਲ ਅਤੇ ਕਾਨੂੰਨ ਉਪਰ ਪੀ.ਐੱਚ.ਡੀ. ਦੀ ਪੜ੍ਹਾਈ ਪੰਜਾਬ ਯੂਨੀਵਿਰਸਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ
ਇਸ ਤੋਂ ਬਾਅਦ ਪੰਜਾਬ ਐੱਡ ਹਰਿਆਣਾ ਹਾਈਕੋਰਟ ਵਿਚ ਲਾਅ ਰਿਸਚਜਰ ਅਤੇ ਪਨਬਸ ਅਤੇ ਸਮਾਜਿਕ ਸਰੁੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਿਚ ਲਿਟੀਗ੍ਰੇਸ਼ਨ ਆਫਿਸਰ ਆਨ ਡਿਊਟੀ ਵਜੋਂ ਸੇਵਾ ਨਿਭਾਈ ਅਤੇ ਹੁਣ ਆਸ੍ਰਟੇਲੀਆ ਵਿਚ ਕਾਨੂੰਨ ਦੀ ਪੜ੍ਹਾਈ ਪ੍ਰਾਪਤ ਕਰਕੇ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ਵਿਚ ਪ੍ਰੈਕਟਿਸ ਕਰਨ ਦਾ ਲਾਇਸੈਸ ਪ੍ਰਾਪਤ ਕੀਤਾ। ਡਾ ਰਿਸੂ ਗਰਗ ਦੀ ਇਸ ਉਪਲਬਧੀ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅੰਕਿਤ ਬਾਂਸਲ, ਐੱਸ.ਐੱਸ.ਪੀ. ਵਿਜੀਲੈਸ ਮਨਦੀਪ ਸਿੰਘ ਸਿੱਧੂ, ਐੱਸ.ਐੱਸ.ਪੀ. ਡਾ. ਸੰਦੀਪ ਗਰਗ, ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ,ਅਵਨੀਤ ਕੌਰ ਸਿੱਧੂ ਹੁੰਦਲ,ਡੀ.ਐੱਸ.ਪੀ. ਮੋਹਿਤ ਅਗਰਵਾਲ, ਡੀ.ਐੱਸ.ਪੀ. ਨੇਹਾ ਅਗਰਵਾਲ, ਡੀ.ਐੱਸ.ਪੀ. ਕ੍ਰਿਸ਼ਨ ਕੁਮਾਰ ਪਾਥੇ, ਧਰਮਪਾਲ ਗੁਪਤਾ ਸੇਵਾ ਮੁਕਤ ਆਈ.ਏ.ਐੱਸ, ਰਾਜੇਸ਼ ਤ੍ਰਿਪਾਠੀ ਏ.ਡੀ.ਸੀ ,ਹਰਸ਼ਜੋਤ ਕੌਰ ਤੂਰ ਸਬ ਇੰਸ: ਨੇ ਵਧਾਈ ਦਿੰਦਿਆਂ ਗਰਗ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਤਲਵੰਡੀ ਸਾਬੋ 'ਚ ਵਿਅਕਤੀ ਵੱਲੋਂ ਖ਼ੁਦਕੁਸ਼ੀ, ਸਾਲੀ ਅਤੇ ਸਾਂਢੂ ਨਾਲ ਚੱਲ ਰਿਹਾ ਸੀ ਵਿਵਾਦ