ਮਿਸ ਇੰਡੀਆ 2020 ਮੁਕਾਬਲੇ ਲਈ ਚੁਣੀ ਗਈ ਸ਼ੇਰਪੁਰ ਦੀ ਧੀ

Tuesday, Jul 14, 2020 - 04:37 PM (IST)

ਮਿਸ ਇੰਡੀਆ 2020 ਮੁਕਾਬਲੇ ਲਈ ਚੁਣੀ ਗਈ ਸ਼ੇਰਪੁਰ ਦੀ ਧੀ

ਸ਼ੇਰਪੁਰ (ਅਨੀਸ਼) : ਕਸਬਾ ਸ਼ੇਰਪੁਰ ਧੀ ਦਰਪਣ ਗਰਗ ਮਿਸ ਇੰਡੀਆ 2020 ਲਈ ਸਿਲੈਕਟ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਪਣ ਦੇ ਪਿਤਾ ਹੀਰਾ ਲਾਲ ਅਤੇ ਮਾਤਾ ਰੈਨੂੰ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। 

ਇਹ ਵੀ ਪੜ੍ਹੋਂ : ਵਿਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਫ਼ਰਿਸ਼ਤਾ ਬਣੇ ਡਾ.ਓਬਰਾਏ, ਔਖੇ ਸਮੇਂ ਫੜ੍ਹੀ ਬਾਂਹ

ਦਰਪਣ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ 'ਚ ਪੂਰੇ ਦੇਸ਼ 'ਚੋਂ 14000 ਕੁੜੀਆਂ ਨੇ ਹਿੱਸਾ ਨੇ ਲਿਆ। ਉਸ ਨੇ ਦੱਸਿਆ ਕਿ ਉਹ ਪਹਿਲੇ 25 'ਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਉਸ ਨੇ ਕਿਹਾ ਕਿ ਉਹ ਇਹ ਪ੍ਰਤੀਯੋਗਤਾ ਜਿੱਤ ਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਜੇਕਰ ਮਾਪਿਆਂ ਦਾ ਸਾਥ ਹੋਵੇ ਤਾਂ ਹਰ ਕੋਈ ਬੁਲੰਦੀਆਂ 'ਤੇ ਪਹੁੰਚ ਸਕਦਾ ਹੈ।


author

Baljeet Kaur

Content Editor

Related News