ਰਸੌਲੀ ਵਿਖੇ ਘੱਗਰ ਦਰਿਆ ''ਚ ਪਿਆ 200 ਫੁੱਟ ਪਾੜ

Saturday, Jul 20, 2019 - 03:12 PM (IST)

ਰਸੌਲੀ ਵਿਖੇ ਘੱਗਰ ਦਰਿਆ ''ਚ ਪਿਆ 200 ਫੁੱਟ ਪਾੜ

ਸ਼ੁਤਰਾਣਾ : ਪਟਿਆਲਾ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਕਰੀਬ 200 ਫੁੱਟ ਪਾੜ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ 'ਚ ਪਏ ਹੋਏ ਪਾੜ ਨੂੰ ਬੰਦ ਕਰਨ ਪ੍ਰਸ਼ਾਸਨ ਅਤੇ ਲੋਕਾਂ ਵਲੋਂ ਕਾਫੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰਕੇ ਬੀਤੀ ਰਾਤ ਵੀ ਕਈ ਥਾਵਾਂ ਤੋਂ ਛੋਟੇ-ਛੋਟੇ ਪਾੜ ਪਏ ਸੀ ਪਰ ਮੌਕੇ 'ਤੇ ਹਾਜ਼ਰ ਲੋਕਾਂ ਨੇ ਰਾਤ ਨੂੰ ਹੀ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਦਕਿ ਅੱਜ ਸਵੇਰੇ ਪਿਆ ਇਹ ਵੱਡਾ ਪਾੜ ਬੰਦ ਨਹੀਂ ਹੋਇਆ। ਲੋਕਾਂ ਨੇ ਵੱਡੀ ਗਿਣਤੀ 'ਚ ਦਰਖਤਾਂ ਨੂੰ ਵੱਢ ਕੇ ਤੇ ਮਿੱਟੀ ਦੇ ਥੈਲਿਆਂ ਆਦਿ ਨਾਲ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ।


author

Baljeet Kaur

Content Editor

Related News