ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

Friday, Aug 03, 2018 - 04:28 AM (IST)

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

 ਚੰਡੀਗਡ਼੍ਹ,   (ਸੰਦੀਪ)-  ਆਈ. ਟੀ. ਪਾਰਕ ਥਾਣਾ ਖੇਤਰ ਸਥਿਤ ਸ਼ਾਸਤਰੀ ਨਗਰ ਦੇ ਨੌਜਵਾਨ ਦਾ ਬੁੱਧਵਾਰ ਰਾਤ ਨੂੰ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਨੇ ਇਸ ਵਿਸ਼ੇ ’ਚ ਪਹਿਲਾਂ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਸੀ ਪਰ ਦੇਰ ਰਾਤ ਪੀ. ਜੀ. ਆਈ. ’ਚ ਅਜੇ ਵਲੋਂ ਇਲਾਜ ਦੌਰਾਨ ਦਮ ਤੋਡ਼ਨ ’ਤੇ ਕੇਸ ’ਚ ਕਤਲ ਦੀ ਧਾਰਾ ਜੋਡ਼ ਦਿੱਤੀ ਸੀ। ਪੁਲਸ ਰੰਜਿਸ਼ ਤੇ ਹੋਰ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਮਾਮਲੇ ਦੀ ਜਾਂਚ ’ਚ ਲੱਗ ਗਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਛੇਤੀ ਹੀ ਕੇਸ ਦਾ ਖੁਲਾਸਾ ਕਰਦੇ ਹੋਏ ਕਾਤਲਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। 
ਜਾਣਕਾਰੀ ਅਨੁਸਾਰ ਅਜੇ (31) ਸ਼ਾਸਤਰੀ ਨਗਰ ’ਚ ਪਤਨੀ ਤੇ 2 ਬੱਚਿਆਂ  ਨਾਲ ਰਹਿੰਦਾ ਸੀ। ਬੁੱਧਵਾਰ ਰਾਤ ਸਾਢੇ 9 ਵਜੇ ਉਹ ਆਪਣੇ ਮੋਬਾਇਲ ’ਤੇ ਗੱਲ ਕਰਦਾ ਹੋਇਆ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਆਇਆ। ਰਾਤ 9.50 ਵਜੇ ਆਈ. ਟੀ.  ਪਾਰਕ ਦੀ ਮੁੱਖ ਸਡ਼ਕ ’ਤੇ ਜਾ ਰਹੇ ਇਕ ਰਾਹਗੀਰ ਨੇ ਸਡ਼ਕ ਕੰਢੇ ਅਜੇ ਨੂੰ ਲਹੂ-ਲੁਹਾਨ ਹਾਲਤ ’ਚ ਵੇਖ ਕੇ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।  
ਇਲਾਜ ਦੌਰਾਨ ਦਮ ਤੋਡ਼ਿਆ
 ਪੀ. ਸੀ. ਆਰ. ਨੇ ਉਸ ਨੂੰ ਸੈਕਟਰ-16 ਹਸਪਤਾਲ ’ਚ ਪਹੁੰਚਾਇਆ। ਸੈਕਟਰ-16 ਹਸਪਤਾਲ ’ਚ ਡਾਕਟਰਾਂ ਨੇ ਅਜੇ  ਦੇ ਪੈਰ ਤੇ ਸਰੀਰ  ’ਤੇ ਕਈ ਡੂੰਘੇ ਜ਼ਖ਼ਮ ਵੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ. ’ਚ ਦੇਰ ਰਾਤ ਤਕ ਅਜੇ ਦਾ ਇਲਾਜ ਜਾਰੀ ਰਿਹਾ ਤੇ ਇਲਾਜ ਦੌਰਾਨ ਹੀ ਉਸ ਨੇ ਰਾਤ ਸਮੇਂ ਦਮ ਤੋਡ਼ ਦਿੱਤਾ। 
ਕਤਲ ਦੇ ਕਾਰਨ  ਜਾਂਚਣ ’ਚ ਲੱਗੀ ਪੁਲਸ
 ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਅਜੇ ਦਾ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸੀ,  ਜਿਸ ਨੂੰ ਵੇਖਦੇ ਹੋਏ ਪੁਲਸ ਇਸ ਐਂਗਲ ’ਤੇ ਵੀ ਕੰਮ ਕਰ ਰਹੀ ਹੈ ਕਿ ਕਿਸੇ ਨੇ ਕਾਰੋਬਾਰੀ ਰੰਜਿਸ਼ ਤਹਿਤ ਤਾਂ ਉਸ ਦਾ ਕਤਲ ਨਹੀਂ ਕੀਤਾ ਹੈ। ਦੂਜੇ ਪਾਸੇ ਪੁਲਸ ਪਰਿਵਾਰਕ ਦੁਸ਼ਮਣੀ ਦੇ ਐਂਗਲ ਨੂੰ ਵੀ ਮੁੱਖ ਰੱਖ ਕੇ ਕੰਮ ਕਰ ਰਹੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਕਿਸੇ ਪਰਿਵਾਰਕ ਰੰਜਿਸ਼  ਕਾਰਨ ਤਾਂ ਨਹੀਂ ਉਸ ਦਾ ਕਤਲ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਇਸ ਮਾਮਲੇ ’ਚ ਕੁਝ ਲੋਕਾਂ ਨੂੰ ਰਾਊਂਡਅਪ ਵੀ ਕੀਤਾ ਹੋਇਆ ਹੈ, ਜਿਨ੍ਹਾਂ  ਤੋਂ ਪੁਲਸ ਦੀ ਪੁੱਛਗਿਛ ਜਾਰੀ ਹੈ। 


Related News