ਤੇਜ਼ਧਾਰ ਹਥਿਆਰਾਂ ਨਾਲ ਜਨਾਨੀ ''ਤੇ ਕੀਤਾ ਹਮਲਾ, ਫਿਰ ਹਵਾਈ ਫਾਇਰ ਕਰ ਹੋਏ ਫ਼ਰਾਰ

Sunday, Apr 10, 2022 - 05:12 PM (IST)

ਤੇਜ਼ਧਾਰ ਹਥਿਆਰਾਂ ਨਾਲ ਜਨਾਨੀ ''ਤੇ ਕੀਤਾ ਹਮਲਾ, ਫਿਰ ਹਵਾਈ ਫਾਇਰ ਕਰ ਹੋਏ ਫ਼ਰਾਰ

ਬਟਾਲਾ (ਬੇਰੀ)- ਬਟਾਲਾ ਦੇ ਨਜ਼ਦੀਕੀ ਪਿੰਡ ਮੂਲਿਆਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਘਰ 'ਚ ਦਾਖਲ ਹੋ ਕੇ ਇਕ ਜਨਾਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਹਮਲੇ ਕਾਰਨ ਜਨਾਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਮੂਲਿਆਵਾਲ ਨੇ ਦੱਸਿਆ ਕਿ ਉਸਦੀ ਪਤਨੀ ਨਾਲ ਉਸਦਾ ਘਰੇਲੂ ਝਗੜਾ ਚਲਦਾ ਸੀ। ਸ਼ਨੀਵਾਰ ਨੂੰ ਉਸਦੀ ਪਤਨੀ ਨੇ ਆਪਣੇ ਭਰਾਵਾਂ ਫੋਨ ਕਰਕੇ ਬੁਲਾਇਆ ਅਤੇ ਇਸ ਤੋਂ ਬਾਅਦ ਉਸਦੇ ਦੋ ਭਰਾ, ਮਾਤਾ ਅਤੇ ਮਾਸੀ ਉਸਦੇ ਘਰ ਆਏ ਅਤੇ ਝਗੜਾ ਕਰਨ ਤੋਂ ਬਾਅਦ ਉਸਦੀ ਪਤਨੀ ਨੂੰ ਆਪਣੇ ਨਾਲ ਲੈ ਗਏ। ਉਸਨੇ ਦੱਸਿਆ ਕਿ ਉਸਦੀ ਭੈਣ ਕੁਲਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਕੋਟਲਾ ਉਸਦੇ ਕੋਲ ਰਹਿਣ ਲਈ ਆਈ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ

ਗੁਰਜੀਤ ਨੇ ਦੱਸਿਆ ਕਿ ਅੱਜ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ। ਕਰੀਬ ਦੁਪਹਿਰ 12 ਵਜੇ ਉਸਦੀ ਪਤਨੀ ਦੇ ਭਰਾ ਆਪਣੇ 24 ਦੇ ਕਰੀਬ ਅਣਪਛਾਤੇ ਸਾਥੀਆਂ ਨਾਲ ਉਸਦੇ ਘਰ 'ਚ ਦਾਖਲ ਹੋ ਗਏ। ਉਨ੍ਹਾਂ ਨੇ ਉਸਦੀ ਭੈਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਹਵਾਈ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਗੁਰਜੀਤ ਨੇ ਦੱਸਿਆ ਕਿ ਇਸ ਤੋਂ ਬਾਅਦ ਗੁਆਂਢੀਆਂ ਨੇ ਉਸਦੀ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ। 

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ

ਉਕਤ ਮਾਮਲੇ ਸੰਬੰਧੀ ਜਦ ਥਾਣਾ ਸਦਰ ਦੀ ਐੱਸ.ਐੱਚ.ਓ. ਸਿਮਰਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਜ਼ਖ਼ਮੀ ਜਨਾਨੀ ਕੁਲਜੀਤ ਕੌਰ ਦੇ ਬਿਆਨ ਕਲਮਬੰਦ ਕਰਕੇ ਇਸ ਮਾਮਲਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਪੁਲਸ ਵਲੋਂ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

 

 


author

rajwinder kaur

Content Editor

Related News