ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Sunday, Jun 10, 2018 - 05:51 AM (IST)

ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ  ਹਮਲਾ

ਬਟਾਲਾ  (ਬੇਰੀ)-  ਅੱਜ ਸਵੇਰੇ ਚੰਦਰ ਨਗਰ ’ਚ ਇਕ ਗੁਆਂਢੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ  ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ ਹੈ। 
ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਰਣਜੋਧ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰੱਈਆ ਹਾਲ ਵਾਸੀ ਚੰਦਰ ਨਗਰ ਸਾਹਮਣੇ ਡਿਸਪੈਂਸਰੀ ਬਟਾਲਾ ਨੇ ਦੱਸਿਆ ਕਿ ਮੈਂ ਆਪਣਾ ਠੇਕਾ ਬੰਦ ਕਰ ਕੇ ਆਪਣੇ ਕਮਰੇ ’ਚ ਚਲਾ ਗਿਆ, ਤਾਂ ਗੁਆਂਢੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਮੇਰੀ ਕੁੱਟ-ਮਾਰ ਕੀਤੀ ਅਤੇ ਸੱਟਾਂ ਲਾ ਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਸੰਬੰਧ ’ਚ ਥਾਣਾ ਸਿਵਲ ਲਾਈਨ ’ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। 


Related News