ਸ਼ਨੀ ਜੈਯੰਤੀ ''ਤੇ ਲੱਗ ਰਿਹੈ ਸੂਰਜ ਗ੍ਰਹਿਣ ਦੌਰਾਨ ਕਰੋ ਸ਼ਨੀ ਦੇਵ ਜੀ ਤੇ ਹਨੂੰਮਾਨ ਦੀ ਪੂਜਾ, ਭੁੱਲ ਕੇ ਵੀ ਨਾ ਕਰਨਾ ਇਹ ਕੰਮ

06/10/2021 11:09:43 AM

ਜਲੰਧਰ (ਬਿਊਰੋ) : ਨਿਆਂ ਦੇ ਦੇਵਤਾ ਮੰਨੇ ਜਾਂਦੇ ਭਗਵਾਨ ਸ਼ਨੀ ਦੇਵ ਜੀ ਦੀ ਜੈਯੰਤੀ 'ਤੇ ਪਹਿਲੀ ਵਾਰ 10 ਜੂਨ ਯਾਨੀਕਿ ਅੱਜ ਸੂਰਜ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਇਸ ਦਿਨ ਜੇਠ ਦੀ ਮੱਸਿਆ ਦੇ ਮਹੂਰਤ 'ਚ ਭਗਵਾਨ ਸ਼ਨੀ ਦੇਵ ਜੀ ਦੀ ਅਰਾਧਨਾ ਕਰਨੀ ਚਾਹੀਦੀ ਹੈ। ਹਾਲਾਂਕਿ ਸੂਰਜ ਪੁੱਤਰ ਹੋਣ ਕਾਰਨ ਭਗਵਾਨ ਸ਼ਨੀ ਦੇਵ ਜੈਯੰਤੀ 'ਤੇ ਸੂਰਜ ਦਾ ਵੀ ਜ਼ਿਆਦਾ ਅਸਰ ਨਹੀਂ ਪਵੇਗਾ। ਦੇਸ਼ 'ਚ ਇਸ ਦੀ ਉਪਛਾਇਆ ਰਹੇਗੀ। ਇਸ ਕਾਰਨ ਲੋਕਾਂ ਨੂੰ ਸੂਰਜ ਗ੍ਰਹਿਣ ਦੌਰਾਨ ਵਰਤੀਆਂ ਜਾਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ। ਪੰਡਿਤਾਂ ਮੁਤਾਬਕ, ਦੇਸ਼ 'ਚ ਸੂਰਜ ਗ੍ਰਹਿਣ ਦਾ ਖਾਸਾ ਅਸਰ ਨਹੀਂ ਪਵੇਗਾ ਪਰ ਸਮੁੱਚੇ ਬ੍ਰਹਿਮੰਡ 'ਚ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਮਿਆਦ ਦੌਰਾਨ ਭਗਵਾਨ ਦੀ ਅਰਾਧਨਾ ਅਤੇ ਘਰ 'ਚ ਪਈ ਖੁਰਾਕ ਸਮੱਗਰੀ 'ਚ ਕੁਸ਼ਾ ਜ਼ਰੂਰ ਪਾ ਦੇਣੀ ਚਾਹੀਦੀ ਹੈ।

ਸੂਰਜ ਗ੍ਰਹਿਣ ਦਾ ਸਮਾਂ
ਦੁਪਹਿਰੇ 1.42 ਤੋਂ ਸ਼ੁਰੂ ਹੋਵੇਗਾ, ਜੋ ਕਿ ਸ਼ਾਮ 6.41 ਵਜੇ ਤਕ ਸਮਾਪਤ ਹੋ ਜਾਵੇਗਾ।

ਸਰਾਧ, ਤਰਪਣ ਤੇ ਪਿੰਡਦਾਨ ਲਈ ਵੀ ਬਿਹਤਰ ਦਿਨ
ਸ਼ਾਸਤਰਾਂ ਅਨੁਸਾਰ ਭਗਵਾਨ ਸ਼ਨੀ ਜੈਯੰਤੀ ਸਰਾਧ, ਤਰਪਣ, ਪਿੰਡਦਾਨ ਤੇ ਪੁੰਨ-ਦਾਨ ਲਈ ਵੀ ਬਿਹਤਰ ਦਿਨ ਹੈ। ਇਸ ਦੌਰਾਨ ਲੋਕਾਂ ਨੂੰ ਲੋੜਵੰਦ ਤੇ ਗ਼ਰੀਬਾਂ ਨੂੰ ਰਾਸ਼ਨ ਵੰਡਣ ਤੋਂ ਲੈ ਕੇ ਬੂਟੇ ਲਗਾਉਣ ਨਾਲ ਦੁੱਗਣਾ ਫਲ਼ ਪ੍ਰਾਪਤ ਹੁੰਦਾ ਹੈ। ਇਸ ਬਾਰੇ ਜੋਤਿਸ਼ਆਚਾਰੀਆ ਦੱਸਦੇ ਹਨ ਕਿ ਭਗਵਾਨ ਸ਼ਨੀ ਦੇਵ ਜੀ ਦੀ ਜੈਯੰਤੀ ਨੂੰ ਸੱਚੇ ਮਨ ਨਾਲ ਮਨਾਉਣਾ ਚਾਹੀਦਾ ਹੈ। ਇਸ ਦਿਨ ਭਗਵਾਨ ਸ਼ਨੀ ਦੇਵ ਜੀ ਦੇ ਨਾਲ-ਨਾਲ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਵੀ ਜ਼ਰੂਰ ਕਰੋ। ਇਸ ਨਾਲ ਇਨਸਾਨ ਨੂੰ ਦੋਹਰਾ ਲਾਭ ਮਿਲਦਾ ਹੈ।
ਭਗਵਾਨ ਸ਼ਨੀ ਦੇਵ ਜੀ ਨਿਆਂ ਦੇ ਦੇਵਤਾ ਹਨ। ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਇਨਸਾਨ ਨੂੰ ਜੀਵਨ 'ਚ ਝੂਠ ਬੋਲਣ, ਧੋਖਾ ਦੇਣ ਤੇ ਕਿਸੇ ਦਾ ਦਿਲ ਦੁਖਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਦਿਨ ਸ਼ਰਾਬ ਪੀਣ, ਜੂਆ ਖੇਡਣ ਤੇ ਝੂਠੀ ਗਵਾਹੀ ਦੇਣ ਤੋਂ ਵੀ ਇਨਸਾਨ ਦੇ ਪਾਪਾਂ 'ਚ ਇਜ਼ਾਫ਼ਾ ਹੁੰਦਾ ਹੈ। ਭਗਵਾਨ ਸ਼ਨੀ ਦੇਵ ਜੀ ਨੂੰ ਇਹ ਵਿਕਾਰ ਬਿਲਕੁਲ ਬਰਦਾਸ਼ਤ ਨਹੀਂ ਹਨ।

ਸ਼ਨੀ ਦੇਵ ਜੀ ਦੇ ਕਹਿਰ ਤੋਂ ਬਚਣ ਲਈ ਅਜਿਹਾ ਕਰੋ।
1. ਦੂਸਰਿਆਂ ਦੀ ਬੁਰਾਈ ਨਾ ਕਰੋ।
2. ਝੂਠ ਬੋਲਣ ਤੋਂ ਪਰਹੇਜ਼ ਕਰੋ।
3. ਵਿਆਜ ਦੇ ਪੈਸੇ ਨਾ ਲਓ।
4. ਬਜ਼ੁਰਗਾਂ ਦਾ ਅਪਮਾਨ ਨਾ ਕਰੋ।
5. ਇਸਤਰੀ ਦੇ ਸਨਮਾਨ ਨੂੰ ਠੇਸ ਨਾ ਪਹੁੰਚਾਓ।
6. ਸ਼ਨੀਦੇਵ ਜੈਯੰਤੀ 'ਤੇ ਇਹ ਕੰਮ ਕਰੋ।
7. ਭਗਵਾਨ ਭੈਰੋ ਨੂੰ ਕੱਚਾ ਦੁੱਧ ਚੜ੍ਹਾਓ।
8. ਕਾਂ ਨੂੰ ਰੋਟੀ ਖੁਆਓ।
9. ਸਫ਼ਾਈ ਮੁਲਾਜ਼ਮਾਂ ਦੀ ਸੇਵਾ ਕਰੋ।
10. ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰੋ।
11. ਮਾਹ, ਲੋਹਾ, ਤੇਲ, ਕਾਲਾ ਕੱਪੜਾ, ਕਾਲੀ ਗਾਂ ਤੇ ਜੁੱਤੇ ਦਾਨ ਕਰੋ।


sunita

Content Editor

Related News