ਸ਼ਹੀਦ ਪਰਿਵਾਰ ਫੰਡ ਦੇ ਸਮਾਰੋਹ ''ਚ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ 5.50 ਲੱਖ ਦੀ ਵਿੱਤੀ ਮਦਦ

Saturday, Nov 21, 2020 - 03:02 PM (IST)

ਸ਼ਹੀਦ ਪਰਿਵਾਰ ਫੰਡ ਦੇ ਸਮਾਰੋਹ ''ਚ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ 5.50 ਲੱਖ ਦੀ ਵਿੱਤੀ ਮਦਦ

ਜਲੰਧਰ (ਅਸ਼ਵਨੀ ਖੁਰਾਣਾ, ਪ੍ਰਵੀਨ ਨਿਰਮੋਹੀ)— ਭਾਜਪਾ ਦੇ ਹਿਮਾਚਲ ਮਾਮਲਿਆਂ ਦੇ ਇੰਚਾਰਜ ਅਤੇ ਰਾਸ਼ਟਰੀ ਰੈੱਡ ਕ੍ਰਾਸ ਸੁਸਾਇਟੀ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਅੱਤਵਾਦ ਤੇ ਇਨਸਾਨੀ ਕਤਲੋ-ਗਾਰਤ ਦਾ ਮੁੱਖ ਕਾਰਨ ਸੰਸਕਾਰਾਂ ਦੀ ਕਮੀ ਹੈ, ਜਿਸ ਦਾ ਖਾਮਿਆਜ਼ਾ ਨਾ ਸਿਰਫ ਦੇਸ਼, ਸਮਾਜ ਹੀ ਨਹੀਂ ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਾਲਾਂ ਤਕ ਭੁਗਤਣਾ ਪੈਂਦਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

ਸਥਾਨਕ ਹਿੰਦ ਸਮਾਚਾਰ ਪੱਤਰ ਸਮੂਹ ਕੰਪਲੈਕਸ 'ਚ ਆਯੋਜਿਤ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਕਹੇ। ਇਸ ਸਮਾਰੋਹ 'ਚ ਜੰਮੂ-ਕਸ਼ਮੀਰ, ਹਿਮਾਚਲ, ਰਾਜਸਥਾਨ ਅਤੇ ਹੋਰਨਾਂ ਰਾਜਾਂ ਤੋਂ 11 ਪਰਿਵਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਅਤੇ ਘਰੇਲੂ ਲੋੜ ਦੀ ਹੋਰ ਸਮੱਗਰੀ ਪ੍ਰਦਾਨ ਕੀਤੀ, ਗਈ ਜਿਸ 'ਚ 10 ਕਿੱਲੋ ਆਟਾ, ਕੰਬਲ, ਕੱਪੜੇ ਅਤੇ ਇਕ ਪੱਖਾ ਦਿੱਤਾ ਗਿਆ। ਹਰੇਕ ਪੀੜਤ ਪਰਿਵਾਰ ਨੂੰ ਆਉਣ-ਜਾਣ ਦਾ ਕਿਰਾਇਆ 1-1 ਹਜ਼ਰ ਰੁਪਏ ਵੱਖਰੇ ਤੌਰ 'ਤੇ ਦਿੱਤਾ ਗਿਆ।
ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਇਸ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜਦੋਂ ਵਿਦੇਸ਼ੀ ਤਾਕਤਾਂ ਤੋਂ ਉਤਸ਼ਾਹਤ ਹੋ ਕੇ ਗ਼ੈਰ-ਸਮਾਜੀ ਤੱਤ ਦੇਸ਼ ਦੀ ਫਿਜ਼ਾ ਖਰਾਬ ਕਰਦੇ ਹਨ, ਅਜਿਹੇ 'ਚ ਦੇਸ਼ ਦੇ ਜਾਂਬਾਜ ਫੌਜੀ ਸਰਹੱਦਾਂ ਦੀ ਰੱਖਿਆ ਲਈ ਨਾ ਸਿਰਫ ਆਪਣੀ ਜਾਨ ਦੀ ਬਾਜ਼ੀ ਤਕ ਲਾ ਦਿੰਦੇ ਹੋਏ ਸਗੋ ਹੋਰਨਾਂ 'ਚ ਵੀ ਅਜਿਹਾ ਜਜ਼ਬਾ ਭਰਨ ਦਾ ਕੰਮ ਉਨ੍ਹਾਂ ਦੇ ਪਰਿਵਾਰ ਕਰਦੇ ਹਨ। ਰਾਜੌਰੀ-ਪੁੰਛ ਨਿਵਾਸੀ ਅੰਗਰੇਜ਼ ਸਿੰਘ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਈਦ 'ਤੇ ਹੋਏ ਅੱਤਵਾਦੀ ਹਮਲੇ 'ਚ ਆਪਣੇ ਪੁੱਤਰ ਗਵਾਉਣ ਦੇ ਬਾਵਜੂਦ ਉਹ ਆਪਣਾ ਦੂਜਾ ਬੇਟਾ ਫੌਜ 'ਚ ਭੇਜਣ ਨੂੰ ਤਿਆਰ ਹੋਏ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਹਾਜ਼ੀਪੁਰ ਖੇਤਰ ਦੀ ਘਟਨਾ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਇਕ ਸ਼ਹੀਦ ਦੀ ਮ੍ਰਿਤਕ ਦੇਹ ਦੇ ਘਰ ਪਹੁੰਚਦੇ ਹੀ ਸ਼ਹੀਦ ਦੀ ਨੌਜਵਾਨ ਪਤਨੀ ਨੇ ਜ਼ੋਰ-ਜ਼ੋਰ ਨਾਲ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਸ਼ਮਸ਼ਾਨਘਾਟ ਤਕ ਇਨ੍ਹਾਂ ਭਾਵਨਾਵਾਂ ਦਾ ਸਮੁੰਦਰ ਵਹਿ ਤੁਰਿਆ।

ਇਹ ਵੀ ਪੜ੍ਹੋ​​​​​​​: ਧਰਨੇ 'ਤੇ ਬੈਠੇ ਮੁਲਾਜ਼ਮਾਂ 'ਤੇ ਪੈਰ ਰੱਖ ਉਪਰੋਂ ਦੀ ਲੰਘ ਗਏ ਉਪ ਕੁਲਪਤੀ, ਵੀਡੀਓ ਵਾਇਰਲ

ਸ਼ਹੀਦ ਪਰਿਵਾਰ ਦਾ ਫੰਡ ਸੰਚਾਲਨ ਕਰ ਰਹੇ ਹਿੰਦ ਸਮਾਚਾਰ ਪੱਤਰ ਸਮੂਹ ਅਤੇ ਇਸ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੇ ਸ਼ਹੀਦਾਂ ਦੇ ਪਰਿਵਾਰਾਂ ਦੀ ਚਿੰਤਾ ਕਰਕੇ ਅਤੇ ਸਰਹੱਦੀ ਖੇਤਰਾਂ 'ਚ ਰਹਿ ਰਹੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਕੇ ਮਨੁੱਖਤਾ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇੰਡੀਅਨ ਰੈੱਡ ਕ੍ਰਾਸ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਾਬਣ ਅਤੇ ਮਾਸਕ ਵੀ ਦਿੱਤੇ।

ਪ੍ਰੋਗਰਾਮ ਦਾ ਮੰਚ ਸੰਚਾਲਨ ਵਰਿੰਦਰ ਸ਼ਰਮਾ ਨੇ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਇਸ ਸਾਲ ਮਾਰਚ ਮਹੀਨੇ 'ਚ ਜਿਹੜੇ ਸ਼ਹੀਦ ਪਰਿਵਾਰ ਫੰਡ ਸਮਾਰੋਹ ਰੱਖਿਆ ਗਿਆ ਸੀ। ਉਹ ਕੋਰੋਨਾ ਦੇ ਕਾਰਨ ਮੁਲਤਵੀ ਕਰਨਾ ਪਿਆ ਸੀ, ਜਿਸ ਤੋਂ ਬਾਅਦ ਫੰਡ ਸੰਚਾਲਨ ਕਮੇਟੀ ਨੇ ਫੈਸਲਾ ਲਿਆ ਕਿ ਛੋਟੇ ਸਮਾਰੋਹ ਆਯੋਜਿਤ ਕਰਕੇ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦਾ ਕੰਮ ਜਾਰੀ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਲੱਦਾਖ ਖੇਤਰ 'ਚ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਜਿਨ੍ਹਾਂ ਭਾਰਤੀ ਜਵਾਨਾਂ ਨੇ ਆਪਣਾ ਬਲਿਦਾਨ ਦਿੱਤਾ, ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸ਼ਹੀਦ ਪਰਿਵਾਰ ਫੰਡ ਦੇ ਤਹਿਤ ਆਰਥਿਕ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ​​​​​​​: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

ਅਜਿਹੇ ਪਰਿਵਾਰਾਂ ਦੀ ਸੂਚੀ ਕਮੇਟੀ ਕੋਲ ਪਹੁੰਚ ਚੁੱਕੀ ਹੈ। ਮੰਚ ਸੰਚਾਲਕ ਵਰਿੰਦਰ ਸ਼ਰਮਾ ਨੇ 117/6 ਸ਼ਹੀਦ ਪਰਿਵਾਰ ਫੰਡ ਦੇ ਇਸ ਸਮਾਰੋਹ 'ਚ ਸਭ ਤੋਂ ਪਹਿਲੇ ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਡਾ. ਬਲਦੇਵ ਪ੍ਰਕਾਸ਼ ਚਾਵਲਾ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਫੰਡ ਦੇ ਇਤਿਹਾਸ ਅਤੇ ਅੱਤਵਾਦ ਦੇ ਕਾਲੇ ਦੌਰ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਾਰੇ ਮਹਿਮਾਨਾਂ ਤੇ ਲਾਭਪਾਤਰੀਆਂ ਦਾ ਸਵਾਗਤ ਕੀਤਾ।

ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਜਲੰਧਰ ਕੈਂਟ ਤੋਂ ਵਧਾਇਕ ਪ੍ਰਗਟ ਸਿੰਘ, ਨਾਰਥ ਤੋਂ ਵਿਧਾਇਕ ਬਾਵਾ ਹੈਨਰੀ ਅਤੇ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਹਾਜ਼ਰ ਸਨ। ਪ੍ਰੋਗਰਾਮ ਵਿਚ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਣੀ ਦੇ ਪ੍ਰਧਾਨ ਐੱਮ. ਡੀ. ਸਭਰਵਾਲ, ਇਕਬਾਲ ਸਿੰਘ ਅਰਨੇਜਾ, ਜੇ. ਬੀ. ਸਿੰਘ ਚੌਧਰੀ, ਰਮੇਸ਼ ਸਹਿਗਲ, ਦਵਿੰਦਰ ਅਕਾਲੀਆਂ ਵਾਲਾ, ਪਰਗਟ ਸਿੰਘ ਜੀਰਾ, ਸੋਮੇਸ਼ ਆਨੰਦ, ਭਰਤ ਅਰੋੜਾ, ਸੁਭਾਸ ਅਰੋੜਾ, ਬਿਸ਼ਨ ਦਾਸ ਤੇ ਜੋਗਿੰਦਰ ਕ੍ਰਿਸ਼ਣ ਸ਼ਰਮਾ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ​​​​​​​: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

ਪ੍ਰੋਗਰਾਮ ਨੂੰ ਊਨਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸਰੋਜ ਨੇ ਵੀ ਸੰਬੋਧਨ ਕੀਤਾ, ਜਿਨ੍ਹਾਂ ਨੇ ਡੇਰਾ ਬਾਬਾ ਰੂਦ੍ਰਾਨੰਦ ਆਸ਼ਰਮ ਅਤੇ ਸਵਾਮੀ ਸੁਗ੍ਰੀਵਾਨੰਦ ਜੀ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਆਮ ਆਦਮੀ ਪਾਰਟੀ (ਜ਼ੀਰਾ) ਦੇ ਨੇਤਾ ਸ਼ਮਿੰਦਰ ਸਿੰਘ ਖਿੰਡਾ ਨੇ ਆਪਣੇ ਸੰਬੋਧਨ ਵਿਚ ਹਿੰਦ ਸਮਾਚਾਰ ਪੱਤਰ ਸਮੂਹ ਵੱਲੋਂ ਸਰਹੱਦੀ ਖੇਤਰਾਂ 'ਚ ਰਾਹਤ ਸਮੱਗਰੀ ਉਪਲੱਬਧ ਕਰਵਾਉਣ ਤੇ ਸ਼ਹੀਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਅਤੇ ਇਸ ਪੁੰਨ ਦੇ ਕੰਮ ਬਾਰੇ ਦੱਸਿਆ। ਸ਼੍ਰੀ ਮਹਾਲਕਸ਼ਮੀ ਮੰਦਰ ਦੀ ਪ੍ਰਤੀਨਿਧੀ ਸੁਨੀਤਾ ਭਾਰਦਵਾਜ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ, ਜੋ ਨਾ ਸਿਰਫ ਲੋੜਵੰਦ ਭੈਣਾਂ ਨੂੰ ਹਰ ਮਹੀਨੇ ਰਾਸ਼ਨ ਦੇਣ ਦਾ ਕੰਮ ਕਰਦੇ ਹਨ, ਸਗੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਵੀ ਕਰਵਾਉਂਦੇ ਹਨ, ਭਾਵੇਂ ਉਹ ਭਾਰਤ ਦੇ ਕਿਸੇ ਵੀ ਖੇਤਰ ਦੇ ਰਹਿਣ ਵਾਲੇ ਜੋੜੇ ਹੀ ਕਿਉਂ ਨਾ ਹੋਣ।

ਇਹ ਵੀ ਪੜ੍ਹੋ​​​​​​​: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

ਪਰਿਵਾਰ ਹੀ ਨਹੀਂ ਉਨ੍ਹਾਂ ਦੀਆਂ ਪੀੜੀਆਂ 'ਤੇ ਵੀ ਅਸਰ ਪਾਉਂਦੈ ਅੱਤਵਾਦ
ਹਿੰਦ ਸਮਾਚਾਰ ਭਵਨ 'ਚ ਆਯੋਜਿਤ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਰਾਹਤ ਸਮੱਗਰੀ ਲੈਣ ਆਏ ਹਰੇਕ ਵਿਅਕਤੀ ਦੀ ਜ਼ਿੰਦਗੀ ਵਿਚ ਅੱਤਵਾਦ ਅਤੇ ਪਾਕਿਸਤਾਨ ਦੀ ਗੋਲੀਬਾਰੀ ਨਾਲ ਪਏ ਉਲਟ ਪ੍ਰਭਾਵ ਦੀਆਂ ਵੱਖ-ਵੱਖ ਕਥਾਵਾਂ ਜੁੜੀਆਂ ਹੋਈਆਂ ਹਨ। ਜਿਹੜੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਸਮਾਰੋਹ 'ਚ ਆਏ, ਉਨ੍ਹਾਂ 'ਚੋਂ ਕੁਝ ਨਾਲ 'ਜਗ ਬਾਣੀ' ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅੱਤਵਾਦ ਦੇ ਕਾਲੇ ਦੌਰ 'ਚ ਉਨ੍ਹਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਿਆ ਤੇ ਉਹ ਅਤੇ ਉਨ੍ਹਾਂ ਦੇ ਪਰਿਵਾਰ ਮੌਜੂਦਾ ਸਮੇਂ 'ਚ ਕਿਹੋ ਜਿਹਾ ਮਹਿਸੂਸ ਕਰਦੇ ਹਨ। ਪੇਸ਼ ਹਨ ਪ੍ਰਭਾਵਿਤ ਪਰਿਵਾਰਾਂ ਦੇ ਕੁਝ ਮੈਂਬਰਾਂ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼–

ਰਾਜਸਥਾਨ ਦੇ ਖੇਮਚੰਦ ਚੌਧਰੀ ਨੇ ਦੇਸ਼ ਸੇਵਾ 'ਚ ਕਟਵਾਈ ਲੱਤ
ਖੇਮਚੰਦ ਚੌਧਰੀ ਰਾਜਸਥਾਨ ਦੇ ਅਲਵਰ ਸ਼ਹਿਰ ਨਾਲ ਸਬੰਧਤ ਹੈ। ਉਹ ਆਰਮੀ ਆਰਡੀਨੈਂਸ ਵਿੰਗ ਵਿਚ ਇਕ ਸਿਪਾਹੀ ਹੈ। ਸਤੰਬਰ 2007 ਵਿਚ ਜਦੋਂ ਉਸ ਨੇ ਆਰਮੀ ਨੂੰ ਨਵਾਂ-ਨਵਾਂ ਜੁਆਇਨ ਕੀਤਾ ਸੀ ਤਾਂ 2 ਵਾਹਨਾਂ ਦੀ ਟੱਕਰ 'ਚ ਉਨ੍ਹਾਂ ਦੀ ਖੱਬੀ ਲੱਤ ਕੱਟਣੀ ਪਈ। ਇਕ ਲੱਤ ਨਾ ਹੋਣ ਕਾਰਣ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਇਆ, ਜਿਸ ਦਾ ਅਸਰ ਪੂਰੇ ਪਰਿਵਾਰ 'ਤੇ ਪੈ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਵਲੋਂ ਉਸ ਨੂੰ ਉਹ ਹੀ ਮਦਦ ਮਿਲੀ, ਜਿਸ ਦਾ ਉਹ ਹੱਕਦਾਰ ਸੀ। ਇਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਮਿਲਿਆ।

ਇਹ ਵੀ ਪੜ੍ਹੋ​​​​​​​: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ

20 ਸਾਲ ਪਹਿਲਾਂ ਅਬਦੁਲ ਮਾਜਿਦ ਨੇ ਗੁਆਇਆ 12 ਸਾਲਾ ਬੇਟਾ ਤੇ ਖੁਦ ਦਾ ਗੁਆਇਆ ਹੱਥ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਬਦੁਲ ਮਾਜਿਦ (58) 69 ਫੀਸਦੀ ਅਪਾਹਜ ਹੈ। 20 ਸਾਲ ਪਹਿਲਾਂ ਇਕ ਅੱਤਵਾਦੀ ਹਮਲੇ ਦੌਰਾਨ ਅਬਦੁਲ ਮਾਜਿਦ ਨੇ ਆਪਣਾ 12 ਸਾਲਾ ਬੇਟਾ ਸ਼ਬੀਲ ਨੂੰ ਗੁਆ ਿਦੱਤਾ। ਉਸ ਨੂੰ ਮੁਖਬਰ ਹੋਣ ਦੇ ਸ਼ੱਕ 'ਚ ਗੋਲੀ ਮਾਰੀ ਗਈ ਸੀ। ਮਾਜਿਦ 'ਤੇ ਹਮਲਾ ਤਾਂ ਹੋਇਆ ਪਰ ਉਹ ਬਚ ਗਿਆ। ਹਾਲਾਂਕਿ ਮਾਜਿਦ ਦਾ ਮੰਨਣਾ ਹੈ ਕਿ ਮੁਖਬਰੀ ਕਰਨ ਦੀ ਗੱਲ ਸਿਰਫ ਦੋਸ਼ ਹੈ। ਉਸ ਸਮੇਂ ਜੰਮੂ-ਕਸ਼ਮੀਰ ਵਿਚ ਫਾਰੂਕ ਅਬਦੁਲਾ ਦੀ ਸਰਕਾਰ ਸੀ। ਮਾਜਿਦ ਨੂੰ ਨਾ ਤਾਂ ਕੋਈ ਰਾਜ ਸਰਕਾਰ ਵਲੋਂ ਮਦਦ ਮਿਲੀ ਤੇ ਨਾ ਕਿਸੇ ਗੈਰ-ਸਰਕਾਰੀ ਸੰਸਥਾ ਵਲੋਂ। ਹਾਂ, ਉਸ ਨੂੰ 50,000 ਰੁਪਏ ਦੀ ਮਦਦ ਕੇਂਦਰ ਸਰਕਾਰ ਵਲੋਂ ਜ਼ਰੂਰ ਮਿਲੀ ਸੀ। ਮਾਜਿਦ ਦਾ ਇਕ ਹੋਰ ਬੇਟਾ 24 ਸਾਲ ਦਾ ਹੈ ਤੇ ਉਹ ਬੀਮਾਰ ਹੈ। ਇਸ ਤੋਂ ਇਲਾਵਾ ਉਸ ਦੀ ਇਕ 20 ਸਾਲਾ ਬੇਟੀ ਵੀ ਹੈ। ਅੱਤਵਾਦੀ ਹਮਲੇ ਦੌਰਾਨ ਮਾਜਿਦ ਦੀ ਬਾਂਹ ਵਿਚ ਗੋਲੀ ਲੱਗੀ ਸੀ, ਜਿਸ ਨਾਲ ਉਸ ਦੀ ਬਾਂਹ ਕੱਟਣੀ ਪਈ। ਹੁਣ ਅਬਦੁਲ ਮਾਜਿਦ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਕ ਬੇਟੇ ਨੂੰ ਗੁਆਉਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਵੀ ਲਾਚਾਰ ਹੈ।

ਇਹ ਵੀ ਪੜ੍ਹੋ​​​​​​​: ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

8 ਗੋਲੀਆਂ ਖਾਧੀਆਂ ਸਰਹੱਦ ਦੇ ਨੌਸ਼ਹਿਰਾ ਸੈਕਟਰ 'ਤੇ ਮੁਹੰਮਦ ਅਮੀਨ ਨੇ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਨਾਲ ਸਬੰਧਤ ਮੁਹੰਮਦ ਅਮੀਨ (42) ਨੂੰ 25 ਜਨਵਰੀ 2002 ਨੂੰ ਆਪਰੇਸ਼ਨ ਤਹਿਤ ਨੌਸ਼ਹਿਰਾ ਸੈਕਟਰ ਦੇ ਬਾਰਡਰ 'ਤੇ 8 ਗੋਲੀਆਂ ਲੱਤ 'ਤੇ ਲੱਗੀਆਂ, ਜਿਸ ਤੋਂ ਬਾਅਦ ਉਸ ਦੀ ਸੱਜੀ ਲੱਤ ਕੱਟਣੀ ਪਈ। ਇਹ ਆਪਰੇਸ਼ਨ ਭਾਰਤੀ ਸੰਸਦ 'ਤੇ ਹਮਲੇ ਤੋਂ ਬਾਅਦ ਚਲਾਇਆ ਗਿਆ ਸੀ। ਇਸ ਆਪਰੇਸ਼ਨ 'ਚ ਅਮੀਨ ਦੇ ਚਾਰ ਹੋਰ ਸਾਥੀ ਵੀ ਸ਼ਹੀਦ ਹੋ ਗਏ ਤੇ 3 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਸਨ। ਉਸ ਸਮੇਂ ਉਸ ਨੂੰ ਕੋਈ ਇਕਦਮ ਮਦਦ ਨਹੀਂ ਮਿਲੀ। ਉਸ ਦਾ ਬਲਡ ਸਰਕੂਲੇਸ਼ਨ ਵੀ ਖਤਮ ਹੋ ਗਿਆ ਸੀ। ਉਸ ਸਮੇਂ ਉਸ ਨੂੰ ਖਾਣ-ਪੀਣ ਲਈ 20,000 ਰੁਪਏ ਦਿੱਤੇ ਗਏ ਸਨ। ਉਸ ਦੇ ਪਰਿਵਾਰ 'ਚ ਇਕ ਬੇਟੀ, ਤਿੰਨ ਬੇਟੇ, ਪਤਨੀ ਅਤੇ ਉਸ ਦੀ ਮਾਤਾ ਰਹਿੰਦੀ ਹੈ। ਹੁਣ ਤਾਂ ਉਹ ਪੈਨਸ਼ਨ ਨਾਲ ਹੀ ਬੱਚੇ ਪਾਲ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅੱਤਵਾਦ ਨਾਲ ਪ੍ਰਭਾਵਿਤ ਲੋਕਾਂ ਦੀਆਂ ਬਹੂ-ਬੇਟੀਆਂ ਲਈ ਵਿਆਹ ਜਾਂ ਫਿਰ ਨੌਕਰੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਇਸ ਦੇ ਤਹਿਤ 'ਲਾਡਲੀ ਬੇਟੀ' ਵਰਗਾ ਕੋਈ ਪ੍ਰੋਗਰਾਮ ਚਲਾਇਆ ਜਾਵੇ, ਜਿਸ ਨਾਲ ਪ੍ਰਭਾਵਿਤ ਲੋਕਾਂ ਦੀਆਂ ਬੇਟੀਆਂ ਦੀ ਸਿੱਖਿਆ ਦਾ ਪ੍ਰਬੰਧ ਹੋ ਸਕੇ।

ਇਹ ਵੀ ਪੜ੍ਹੋ​​​​​​​: ਸਪਾਈਸ ਜੈੱਟ ਨੇ ਰੱਦ ਕੀਤੀ ਆਦਮਪੁਰ-ਦਿੱਲੀ ਦੀ ਉਡਾਣ, ਜਾਣੋ ਕਿਉਂ


author

shivani attri

Content Editor

Related News