ਸ਼ਹੀਦ ਫੌਜੀ ਦੀ ਪਤਨੀ ਦੀ ਕਰਤੂਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ ਪਰਿਵਾਰ

Monday, Aug 14, 2017 - 09:33 PM (IST)

ਸ਼ਹੀਦ ਫੌਜੀ ਦੀ ਪਤਨੀ ਦੀ ਕਰਤੂਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ ਪਰਿਵਾਰ

ਪਠਾਨਕੋਟ (ਕਵੰਲ) — ਦੇਸ਼ ਦੀ ਖਾਤਰ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਣ ਵਾਲਿਆਂ ਦੇ ਮਾਂ ਬਾਪ ਦਾ ਸਨਮਾਨ ਭਲੇ ਹੀ ਸਾਰਾ ਦੇਸ਼ ਦਿਲੋਂ ਕਰਦਾ ਹੈ ਪਰ ਕੀ ਉਹ ਹੀ ਸਨਮਾਨ ਉਨ੍ਹਾਂ ਦੀਆਂ ਵਿਧਵਾ ਹੋਈਆਂ ਨੂੰਹਾਂ ਵਲੋਂ ਵੀ ਮਿਲਦਾ ਹੈ ਜਾਂ ਫਿਰ ਸਾਰੇ ਸਨਮਾਨ ਦੀਆਂ ਹੱਕਦਾਰ ਸਿਰਫ ਸ਼ਹੀਦਾਂ ਦੀਆਂ ਪਤਨੀਆਂ ਹੀ ਹੁੰਦੀਆਂ ਹਨ। ਇਸ ਦੀ ਜ਼ਿਊਂਦੀ ਜਾਗਦੀ ਮਿਸਾਲ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਾਮੂਨ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸ਼ਹੀਦ ਦੇ ਮਾਂ-ਬਾਪ ਨੂੰ ਦੇਖ ਕੇ ਮਿਲਦੀ ਹੈ, ਜਿਨ੍ਹਾਂ ਨੇ ਦੇਸ਼ 'ਤੇ ਕੁਰਬਾਨ ਹੋਣ ਵਾਲਾ ਪੁੱਤਰ ਤਾਂ ਪੈਦਾ ਕੀਤਾ ਪਰ ਆਪਣਾ ਨਸੀਬ ਨਹੀਂ ਬਦਲ ਸਕੇ। ਪੁੱਤ ਨਾ ਰਹਿਣ ਦਾ ਦੁੱਖ ਤਾਂ ਸਦਾ ਲਈ ਉਨ੍ਹਾਂ ਨੂੰ ਮਿਲ ਗਿਆ ਪਰ ਪੁੱਤਰ ਦੇ ਸ਼ਹੀਦ ਹੋਣ 'ਤੇ ਭਾਰਤੀ ਸੈਨਾ ਤੇ ਭਾਰਤ ਸਰਕਾਰ ਵਲੋਂ ਸ਼ਹੀਦ ਪਰਿਵਾਰ ਲਈ ਦਿੱਤੇ ਜਾਣ ਵਾਲੇ ਹਰ ਸਹਿਯੋਗ ਤੋਂ ਵਾਂਝਾ ਰੱਖਿਆ ਗਿਆ ਹੈ।
ਪਠਾਨਕੋਟ ਦੇ ਨਾਲ ਲਗਦੇ ਪਿਡੰ ਮਾਮੂਨ ਦੇ ਅਮਿਤ ਸ਼ਰਮਾ ਪੁੱਤਰ ਪੁਰਣ ਚੰਦ ਸ਼ਰਮਾ ਜੋ ਕਿ ਆਪਣੀਆਂ ਦੋ ਭੈਣਾਂ ਤੇ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਜੋ ਕਿ ਸੈਨਾ ਮਾਰਗ ਸ੍ਰੀਨਗਰ ਯੂਨੀਟ 126 ਟੀ. ਏ. ਕੇ ਰਾਈਫਲ 'ਚ ਨੌਕਰੀ ਕਰਦਾ ਸੀ ਦੀ ਅੱਜ ਤੋਂ ਕਰੀਬ 6 ਮਹੀਨੇਂ ਪਹਿਲਾਂ ਸ੍ਰੀਨਗਰ 'ਚ ਆਏ ਬਰਫੀਲੇ ਤੂਫਾਨ 'ਚ ਆਪਣੇ ਸਾਥੀਆਂ ਦੀ ਜਾਨ ਬਚਾਉਂਦੇ ਹੋਏ ਸ਼ਹੀਦ ਹੋ ਗਿਆ। ਜ਼ਿਕਰਯੋਗ ਹੈ ਕਿ ਜਦੋਂ ਅਮਿਤ ਸ਼ਰਮਾ ਸ਼ਹੀਦ ਹੋਇਆ ਤਾਂ ਉਸ ਦੀ ਇਕ ਛੋਟੀ ਜਿਹੀ ਧੀ ਵੀ ਸੀ, ਇਨ੍ਹਾਂ ਸਭ ਨੂੰ ਭੁੱਲ ਕੇ ਉਸ ਨੇ ਕੁਰਬਾਨੀ ਨੂੰ ਗਲ ਲਗਾਇਆ ਤੇ ਉਦੋਂ ਸੈਨਾ ਤੇ ਸਰਕਾਰ ਵਲੋਂ ਕਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਉਸ ਦੇ ਮਾਂ-ਬਾਪ ਤੇ ਹੋਰ ਪਰਿਵਾਰ ਦੀ ਦੇਖਭਾਲ ਕੀਤੀ ਜਾਵੇਗੀ ਤੇ ਕਿਸੇ ਤਰ੍ਹਾਂ ਦੀਆਂ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ ਤੇ ਅਮਿਤ ਸ਼ਰਮਾ ਦੇ ਬੁੱਢੇ ਮਾਂ-ਬਾਪ ਤੇ ਦਾਦੀ ਅੱਜ ਤਕ ਇਹ ਹੀ ਆਸ ਲਗਾਏ ਬੈਠੇ ਹਨ ਕਿ ਸ਼ਾਇਦ ਕੋਈ ਉਨ੍ਹਾਂ ਵੱਲ ਵੀ ਧਿਆਨ ਦੇਵੇ। 
ਸ਼ਹੀਦ ਦੀ ਮਾਂ ਕੌਸ਼ਲਿਆ ਦੇਵੀ ਤੇ ਪਿਤਾ ਪੂਰਣ ਚੰਦ ਨੇ ਦੱਸਿਆ ਕਿ ਜੋ ਅਮਿਤ ਸ਼ਰਮਾ ਦੀ ਪਤਨੀ ਸੀ ਉਹ ਉਦੋਂ ਹੀ ਆਪਣੇ ਪਤੀ ਦੇ ਘਰ ਉਨ੍ਹਾਂ ਦੇ ਮਾਂ-ਬਾਪ ਦੇ ਪਾਸ ਰਹੀ ਜਦ ਤਕ ਅਮਿਤ ਨੂੰ ਮਿਲਿਆ ਸਨਮਾਨ ਉਸ ਨੂੰ ਨਹੀਂ ਮਿਲਿਆ, ਜਿਵੇਂ ਹੀ ਉਸ ਨੂੰ ਸਰਕਾਰ ਤੇ ਸੈਨਾ ਤੋਂ ਪੈਸੇ ਤੋਂ ਇਲਾਵਾ ਹੋਰ ਸਾਮਾਨ ਆਦਿ ਮਿਲ ਗਿਆ ਤਾਂ ਉਹ ਆਪਣੇ ਬਜ਼ੁਰਗ ਸੱਸ ਸਹੁਰੇ ਨੂੰ ਛੱਡ ਕੇ ਆਪਣੀ ਧੀ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਤੇ ਅਮਿਤ ਦੇ ਬੁੱਢੇ ਮਾਂ-ਬਾਪ ਤੇ ਦਾਦੀ ਨੂੰ ਗਰੀਬੀ 'ਚ ਮਰਨ  ਲਈ ਛੱਡ ਗਈ। ਅਮਿਤ ਦੇ ਮਾਂ-ਬਾਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਅਜਿਹਾ ਹੀ ਕਰਦੀ ਰਹੀ ਤਾਂ ਜਿਸ ਮਾਂ ਬਾਪ ਨੇ ਪੁੱਤਰ ਨੂੰ ਪਾਲ ਪੋਸ ਕੇ ਦੇਸ਼ ਦੀ ਖਾਤਰ ਸੈਨਾ 'ਚ ਭਰਤੀ ਕਰਵਾਇਆ ਹੁੰਦਾ ਹੈ ਤੇ ਉਨ੍ਹਾਂ ਦੇ ਸ਼ਹੀਦ ਹੋਣ ਦੇ ਬਾਅਦ ਉਸ ਦੇ ਮਾਂ ਬਾਪ ਵੱਲ ਕੋਈ ਧਿਆਨ ਨਹੀਂ ਦਿੰਦਾ ਤਾਂ ਫਿਰ ਕੋਈ ਵੀ ਮਾਂ-ਬਾਪ ਆਪਣੇ ਪੁੱਤਰ ਨੂੰ ਸੈਨਾ 'ਚ ਭਰਤੀ ਨਹੀਂ ਕਰਵਾਏਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਵੱਲ ਵੀ ਧਿਆਨ ਦੇਵੇ।  


Related News