ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਕਾਲਜ ''ਚ ਨਹੀਂ ਹੋਈ ਬੱਚਿਆਂ ਨੂੰ ਛੁੱਟੀ

11/16/2017 5:52:21 PM


ਗੁਰੂਹਰਸਹਾਏ (ਸੁਨੀਲ) - ਵੀਰਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਪੰਜਾਬ ਸਰਕਾਰ ਦੀ ਅੱਜ ਛੁੱਟੀ ਹੈ, ਉਥੇ ਹੀ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਦੇ ਸ਼ਹੀਦ ਉਦਮ ਸਿੰਘ ਪੰਜਾਬ ਯੂਨੀਵਰਸਿੱਟੀ ਕਾਲਜ 'ਚ ਬੱਚਿਆਂ ਨੂੰ ਛੁੱਟੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਕਾਲਜ ਦਾ ਨਾਮ ਸ਼ਹੀਦਾਂ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਦੇ ਬਾਵਜ਼ੂਦ ਸ਼ਹੀਦਾ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਨਹੀਂ ਕੀਤੀ। ਇਸ ਸੰਬੰਧੀ ਜਦੋਂ ਕਾਲਜ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਕਾਲਜ ਪੰਜਾਬ ਯੂਨੀਵਰਸਿੱਟੀ ਕਾਲਜ ਚੰਡੀਗੜ੍ਹ ਦੇ ਅੰਡਰ ਆਉਦਾ ਹੈ ਅਤੇ ਉਸਦੇ ਹਿਸਾਬ ਨਾਲ ਹੀ ਛੁੱਟੀ ਕੀਤੀ ਜਾਂਦੀ ਹੈ। ਸਾਨੂੰ ਅੱਜ ਦੇ ਦਿਨ ਛੁੱਟੀ ਕਰਨ ਦੀ ਕੋਈ ਸੂਚਨਾ ਨਹੀਂ ਮਿਲੀ। ਇਸ ਮੌਕੇ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਛੁੱਟੀ ਸਾਰੇ ਪ੍ਰਾਇਵੇਟ ਸਕੂਲਾਂ ਅਤੇ ਕਾਲਜ਼ਾਂ 'ਤੇ ਲਾਗੂ ਹੁੰਦੀ ਹੈ ਅਤੇ ਇਸ ਦੀ ਉਲੰਘਣਾ ਕਰਨ 'ਤੇ ਨੋਟਿਸ ਭੇਜ ਦਿੱਤਾ ਜਾਵੇਗਾ।


Related News