115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ''ਚ ਸ਼ਾਮਲ ਹੋਣ ਆਏ ਜਾਖੜ ਅਤੇ ਸਿੱਧੂ ਨੇ ਕੇਜਰੀਵਾਲ ਦੀ ਕੀਤੀ ਪ੍ਰਸ਼ੰਸਾ

Monday, Sep 17, 2018 - 11:23 AM (IST)

115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ''ਚ ਸ਼ਾਮਲ ਹੋਣ ਆਏ ਜਾਖੜ ਅਤੇ ਸਿੱਧੂ ਨੇ ਕੇਜਰੀਵਾਲ ਦੀ ਕੀਤੀ ਪ੍ਰਸ਼ੰਸਾ

ਜਲੰਧਰ—ਪੰਜਾਬ ਕੇਸਰੀ ਗਰੁੱਪ ਵਲੋਂ ਆਯੋਜਿਤ ਕਰਵਾਏ ਗਏ115ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਸ਼ੰਸਾ ਕੀਤੀ। ਜਾਖੜ ਨੇ ਕਿਹਾ ਕਿ 'ਆਪ' ਪਾਰਟੀ ਲੋਕਾਂ ਦੇ 'ਚ ਬਦਲਾਅ ਕਰ ਸਕਦੀ ਹੈ। ਸਿੱਧੂ ਨੇ ਕਿਹਾ ਕਿ ਜਿਹੜੇ ਵਿਅਕਤੀ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਕੇਜਰੀਵਾਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਧਰਮ ਦੇ ਨਾਂ 'ਤੇ ਸੂਬੇ ਨੂੰ ਰੱਜ ਕੇ ਲੁੱਟਿਆ। ਇਸ ਦੌਰਾਨ ਸਾਰੇ ਆਗੂ ਅੱਤਵਾਦ ਦੇ ਖਿਲਾਫ ਇਕ ਮੰਚ 'ਤੇ ਨਜ਼ਰ ਆਏ। ਕੇਜਰੀਵਾਲ ਨੇ ਅੱਤਵਾਦ ਦੇ ਖਿਲਾਫ ਇਕ ਮੰਚ 'ਤੇ ਵੱਖ-ਵੱਖ ਪਾਰਟੀਆਂ ਨੂੰ ਨਾਲ ਲਿਆਉਣ ਦੇ ਲਈ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ। 

ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ, ਸਿੱਖਿਆ ਮੰਤਰੀ ਓ.ਪੀ. ਸੋਨੀ. ਵਣ ਮੰਤਰੀ ਸਾਧੂ ਸਿੰਘ, ਧਰਮਸੋਤ, ਕਾਂਗਰਸ ਵਿਧਾਇਕ ਸੁੰਦਰ ਸ਼ਾਮ ਅਰੋੜਾ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਸ਼ਾਮਲ ਹੋਏ ਸਨ।


Related News